ਇਨਾਮ ਅਤੇ ਘਰੇਲੂ ਪ੍ਰੀਖਿਆਵਾਂ

ਕਾਲਜ ਕਲਰ ਅਤੇ ਰੋਲ ਆਫ ਆਨਰ:
ਜਿਹੜੇ ਵਿਦਿਆਰਥੀ ਵਿਦਿਅਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਆਦਿ ਖੇਤਰ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਦੇ ਹਨ, ਉਹਨਾਂ ਦੇ ਨਾਮ ਕਾਲਜ ਦੇ ਰੋਲ ਆਫ ਆਨਰ ਪੁਸਤਕ ਵਿਚ ਅੰਕਿਤ ਕੀਤੇ ਜਾਂਦੇ ਹਨ ਜਾਂ ਉਨ੍ਹਾਂ ਨੂੰ ਕਾਲਜ ਕਲਰ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਲਈ ਸਿਫਾਰਿਸ਼ ਵਖ-ਵਖ ਸਰਗਰਮੀਆਂ ਦੇ ਇੰਚਾਰਜ ਅਧਿਆਪਕ ਵਲੋ ਕੀਤੀ ਜਾਂਦੀ ਹੈ ਇਹਨਾਂ ਇਨਾਮਾਂ ਲਈ ਵਿਦਿਆਰਥੀਆਂ ਦੀ ਛਾਣਬੀਣ ਸੰਬੰਧਤ ਕਮੇਟੀ ਦੁਆਰਾ ਕੀਤੀ ਜਾਵੇਗੀ। ਸਬੂਤ ਵਜੋ ਲੋੜੀਦੇ ਸਰਟੀਫਿਕੇਟ ਚਲੰਤ ਵਿਦਿਅਕ ਵਰ੍ਹੇ ਦੌਰਾਨ 15 ਫਰਵਰੀ ਤਕ ਪੇਸ਼ ਕਰਨੇ ਹੋਣਗੇ ਇਸ ਤੋ ਬਾਅਦ ਪੇਸ਼ ਕੀਤੇ ਸਬੂਤ ਅਗਲੇ ਸਾਲ ਲਈ ਵਿਚਾਰੇ ਜਾਣਗੇ  ਤੇ ਅੰਤਿਮ ਪ੍ਰਵਾਨਗੀ ਕਾਲਜ ਕੌਸਲ ਦੀ ਸਹਿਮਤੀ ਨਾਲ ਪ੍ਰਿੰਸੀਪਲ ਵਲੋ ਦਿਤੀ ਜਾਂਦੀ ਹੈ, ਬਸ਼ਰਤੇ ਵਿਦਿਆਰਥੀ ਦਾ ਆਚਰਣ ਬਿਲਕੁਲ ਠੀਕ ਹੋਵੇ। ਜੇਕਰ ਕੋਈ ਵਿਦਿਆਰਥੀ ਕਾਲਜ ਅਨੁਸ਼ਾਸਨ ਭੰਗ ਕਰਦਾ ਹੈ ਤਾਂ ਉਸ ਦੁਆਰਾ ਪਹਿਲਾਂ ਲਏ ਇਹ ਇਨਾਮ ਵਾਪਿਸ ਲਏ ਜਾਣਗੇ। ਇਕ ਕਲਾਸ ਵਿਚ ਦੋ ਸਾਲ ਲਗਾਉਣ ਵਾਲੇ ਜਾਂ ਘਰੇਲੂ ਪ੍ਰੀਖਿਆਵਾਂ ਵਿਚ ਹਰ ਵਿਸ਼ੇ ਵਿਚ 35% ਤੋ ਘਟ ਨੰਬਰ ਲੈਣ ਵਾਲੇ ਵਿਦਿਆਰਥੀ ਇਨਾਮ ਦੇ ਹਕਦਾਰ ਨਹੀ ਹੋਣਗੇ। ਜੇਕਰ ਕੋਈ ਵਿਦਿਆਰਥੀ ਬਗੈਰ ਕਿਸੇ ਠੋਸ ਕਾਰਨ ਦੇ ਯੂਨੀਵਰਸਿਟੀ ਮੈਚਾਂ ਵਿਚ ਕਾਲਜ ਟੀਮ ਵਿਚ ਖੇਡਣ ਤੋ ਇਨਕਾਰ ਕਰੇਗਾ ਜਾਂ ਦੁਰਵਿਵਹਾਰ ਕਰੇਗਾ ਤਾਂ ਉਸ ਨੂੰ ਬਣਦਾ ਕਾਲਜ ਰੋਲ ਆਫ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਜਾਂ ਇਨਾਮ ਨਹੀ ਦਿਤਾ ਜਾਵੇਗਾ

ਰੋਲ ਆਫ ਆਨਰ
1) ਯੂਨੀਵਰਸਿਟੀ ਪ੍ਰੀਖਿਆ ਦੇ ਆਧਾਰ ਤੇ
ਅਕਾਦਮਿਕ ਰੋਲ ਆਫ ਆਨਰ ਉਸ ਵਿਦਿਆਰਥੀ ਨੂੰ ਦਿਤਾ ਜਾਵੇਗਾ ਜਿਸਨੇ ਯੂਨੀਵਰਸਿਟੀ ਦੀ ਬੀ ਏ ਦੀਆਂ ਪ੍ਰੀਖਿਆਵਾਂ ਵਿਚੋ ਪਹਿਲੀਆਂ ਸਤ ਪੁਜੀਸ਼ਨਾਂ, ਐਮ ਏ, ਬੀ ਕਾਮ, ਬੀ ਬੀ ਏ, ਬੀ ਸੀ ਏ ਅਤੇ ਬੀ ਐਸ ਸੀ ਦੀਆਂ ਪਹਿਲੀਆਂ ਪੰਜ ਪੁਜੀਸ਼ਨਾਂ ਵਿਚੋ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ। ਇਸ ਲਈ ਕੁਲ ਨੰਬਰਾਂ ਦਾ ਘਟੋ-ਘਟ 60% ਲੈਣਾ ਜ਼ਰੂਰੀ ਹੈ।
ਬੀ.ਐਸਸੀ(ਇਕਨੋਮਿਕਸ ਅਤੇ ਬਾਇਓਟੈਕ) ਅਤੇ ਪੀ.ਜੀ.ਡੀ.ਸੀ.ਏ ਵਿਚ ਯੂਨੀਵਰਸਿਟੀ ਵਿਚੋ ਸਿਰਫ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ।
2) ਖੇਡਾਂ ਵਿਚ ਪ੍ਰਾਪਤੀਆਂ ਦੇ ਆਧਾਰ ਤੇ
* ਜਿਸ ਖਿਡਾਰੀ, ਟੀਮ ਮੈਬਰ ਦੇ ਤੌਰ ਤੇ ਅੰਤਰ ਰਾਸ਼ਟਰੀ ਪਧਰ ਤੇ ਰਾਸ਼ਟਰ ਦੀ ਪ੍ਰਤੀਨਿਧਤਾ ਕੀਤੀ ਹੋਵੇ।
* ਜਿਸ ਖਿਡਾਰੀ ਨੇ ਅੰਤਰ ਯੂਨੀਵਰਸਿਟੀ ਜਾਂ ਰਾਸ਼ਟਰੀ ਪਧਰ ਤੇ ਵਿਅਕਤੀਗਤ ਤੌਰ ਤੇ ਪਹਿਲਾ, ਦੂਜਾ ਜਾਂ ਤੀਜਾ, ਟੀਮ ਮੈਬਰ ਦੇ ਤੌਰ ਤੇ ਪਹਿਲਾ ਜਾਂ ਦੂਜਾ ਸਥਾਨ ਪ੍ਰਾਪਤ ਕੀ.ਤਾ ਹੋਵੇ।
* ਯੂਨੀਵਰਸਿਟੀ ਜਾਂ ਸਟੇਟ ਸੀਨੀਅਰ ਚੈਪੀਅਨਸ਼ਿਪ ਵਿਚ ਨਵਾਂ ਰਿਕਾਰਡ ਸਥਾਪਿਤ ਕਰਨ ਵਾਲਾ ਖਿਡਾਰੀ।
* ਸਟੇਟ (ਸੀਨੀਅਰ) ਜਾਂ ਯੂਨੀਵਰਸਿਟੀ ਟੀਮ ਦਾ ਕਪਤਾਨ।ਸ਼ਰਤ ਇਹ ਹੈ ਕਿ ਉਸ ਨੇ ਕਾਲਜ ਵਲੋ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਹੋਵੇ ਜਾਂ ਉਸ ਨੂੰ ਕਾਲਜ ਵਲੋ ਭੇਜਿਆ ਗਿਆ ਹੋਵੇ।
ਨੋਟ : ਕੇਵਲ ਉਨ੍ਹਾਂ ਨੂੰ ਹੀ ਖੇਡ ਮੁਕਾਬਲਿਆਂ ਨੂੰ ਮਾਨਤਾ ਦਿਤੀ ਜਾਵੇਗੀ ਜਿਹੜੇ ਪੰਜਾਬੀ ਯੂਨੀਵਰਸਿਟੀ, ਅੰਤਰ-ਯੂਨੀਵਰਸਿਟੀ, ਪੰਜਾਬ ਸਰਕਾਰ ਵਲੋ ਪ੍ਰਵਾਨਿਤ ਹੋਣਗੇ।
3) ਸਭਿਆਚਾਰਕ ਗਤੀਵਿਧੀਆਂ ਦੇ ਆਧਾਰ 'ਤੇ
* ਅੰਤਰਰਾਸ਼ਟਰੀ ਪਧਰ 'ਤੇ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਹਰ ਵਿਦਿਆਰਥੀ ਨੂੰ।
* ਰਾਸ਼ਟਰੀ ਪਧਰ ਜਾਂ ਅੰਤਰ ਯੂਨੀਵਰਸਿਟੀ ਪਧਰ 'ਤੇ ਵਿਅਕਤੀਗਤ ਤੌਰ 'ਤੇ ਪਹਿਲਾ, ਦੂਜਾ ਜਾਂ ਤੀਜਾ, ਕਿਸੇ ਆਈਟਮ ਵਿਚ ਟੀਮ ਦੇ ਤੌਰ 'ਤੇ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੇ ਅਧੇ ਮੈਬਰਾਂ, ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਦੇ 25% ਮੈਬਰਾਂ ਨੂੰ।
* ਯੂਨੀਵਰਸਿਟੀ ਪਧਰ ਤੇ ਦੋ ਗੋਲਡ ਮੈਡਲ ਲੈਣ ਵਾਲੇ ਵਿਦਿਆਰਥੀ ਨੂੰ।
4) ਐਨ.ਸੀ.ਸੀ.ਦੇ ਅਧਾਰ 'ਤੇ
* ਜਿਸ ਕੈਡਿਟ ਨੇ ਦਿਲੀ ਵਿਖੇ ਗਣਤੰਤਰ ਦਿਵਸ ਪਰੇਡ ਵਿਚ ਭਾਗ ਲਿਆ ਹੋਵੇ ਅਤੇ ਸੀ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ।
5) ਐਨ.ਐਸ.ਐਸ.ਦੇ ਅਧਾਰ 'ਤੇ
* ਜਿਸ ਵਲੰਟੀਅਰ ਨੇ ਯੂਨੀਵਰਸਿਟੀ, ਸਟੇਟ ਜਾਂ ਰਾਸ਼ਟਰੀ ਪਧਰ ਤੇ ਪਹਿਲਾ ਜਾਂ ਦੂਸਰਾ ਸਥਾਨ ਪ੍ਰਾਪਤ ਹੋਵੇ ਅਤੇ ਸੀ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ। ਜਾਂ
* ਜਿਸ ਵਲੰਟੀਅਰ ਨੇ ਦਿਲੀ ਵਿਖੇ ਗਣਤੰਤਰ ਦਿਵਸ ਪਰੇਡ ਵਿਚ ਭਾਗ ਲਿਆ ਹੋਵੇ ਅਤੇ ਸੀ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ।
6) ਕਾਲਜ ਵਿਚ ਸਰਵੋਤਮ ਐਲਾਨੇ ਜਾਣ ਵਾਲੇ ਵਿਦਿਆਰੀ ਨੂੰ
* ਜਿਸ ਵਿਦਿਆਰਥੀ ਨੇ ਕਾਲਜ ਦੇ ਆਖਰੀ ਸਾਲ ਵਿਚ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਆਉਣ ਕਰਕੇ ਕਾਲਜ ਕਲਰ ਪ੍ਰਾਪਤ ਕੀਤਾ ਹੋਵੇ ਅਤੇ ਇਸ ਦੇ ਨਾਲ ਘਟੋ ਘਟ ਦੋ ਕਾਲਜ ਕਲਰ ਸਹਿ-ਵਿਦਿਅਕ ਗਤੀਵਿਧਿਆਂ ਵਿਚੋ ਪ੍ਰਾਪਤ ਕੀਤੇ ਹੋਣ।

ਕਾਲਜ ਕਲਰ:
1) ਅਕਾਦਮਿਕ ਅਧਾਰ 'ਤੇ
* ਯੂਨੀਵਰਸਿਟੀ ਦੀ ਪ੍ਰੀਖਿਆ ਵਿਚ ਮੈਰਿਟ ਲਿਸਟ ਵਿਚ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਾਲਜ ਕਲਰ ਦਿਤਾ ਜਾਵੇਗਾ।
2) ਖੇਡਾਂ ਵਿਚ ਪ੍ਰਾਪਤੀਆਂ ਦੇ ਆਧਾਰ 'ਤੇ
* ਜਿਸ ਖਿਡਾਰੀ, ਟੀਮ ਮੈਬਰ ਦੇ ਤੌਰ ਤੇ ਰਾਸ਼ਟਰੀ ਪਧਰ ਤੇ ਸਟੇਟ, ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕੀਤੀ ਹੋਵੇ।
* ਜਿਸ ਖਿਡਾਰੀ ਨੇ ਯੂਨੀਵਰਸਿਟੀ, ਸਟੇਟ ਪਧਰ ਤੇ ਵਿਅਕਤੀਗਤ ਤੌਰ ਤੇ ਪਹਿਲਾ, ਦੂਜਾ ਜਾਂ ਤੀਜਾ, ਟੀਮ ਮੈਬਰ ਦੇ ਤੌਰ ਤੇ ਪਹਿਲਾ ਜਾਂ ਦੂਜਾ ਸਥਾਨ ਪ੍ਰਾਪਤ ਕੀਤਾ ਹੋਵੇ।
* ਕਾਲਜ ਦੇ ਸਰਵੋਤਮ ਅਥਲੀਟ (ਲੜਕੇ ਅਤੇ ਲੜਕੀ) ਨੂੰ ਕਾਲਜ ਕਲਰ ਦਿਤਾ ਜਾਵੇਗਾ।
ਨੋਟ : ਖੇਡਾਂ ਦੇ ਇਨਾਮਾਂ ਦਾ ਫੈਸਲਾ ਕਰਨ ਵੇਲੇ ਵਿਦਿਆਰਥੀ ਦੀ ਕਾਲਜ ਦੀ ਸੀਨੀਆਰਤਾ ਨੂੰ ਪਹਿਲ ਦਿਤੀ ਜਾਵੇਗੀ।
3) ਸਭਿਆਚਾਰਕ ਗਤੀਵਿਧੀਆਂ ਦੇ ਅਧਾਰ 'ਤੇ
* ਅੰਤਰ ਕਾਲਜ ਮਕਾਬਲਿਆਂ ਵਿਚ ਤਿੰਨ ਟਰਾਫੀਆਂ ਅਤੇ ਘਟੋ ਘਟ ਇਕ ਪਹਿਲਾ ਇਨਾਮ ਜਿਤਣ ਵਾਲਾ ਵਿਦਿਆਰਥੀ।
* ਅੰਤਰ ਕਾਲਜ ਮੁਕਾਬਲਿਆਂ ਵਿਚ ਤਿੰਨ ਪਹਿਲੇ ਜਾਂ ਦੋ ਪਹਿਲੇ, ਇਕ ਦੂਜਾ ਇਨਾਮ ਅਤੇ ਇਕ ਤੀਜਾ ਜਾਂ ਇਕ ਪਹਿਲਾਂ ਜਾਂ ਤਿੰਨ ਦੂਜੇ ਇਨਾਮ ਪ੍ਰਾਪਤ ਕਰਨ ਵਾਲਾ ਵਿਦਿਆਰਥੀ। ਇਸ ਤਰ੍ਹਾਂ ਨਾਲ ਹੇਠ ਦਸੇ ਅਨੁਸਾਰ 9 ਪੁਆਇੰਟ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਕਾਲਜ ਕਲਰ ਪ੍ਰਾਪਤ ਕਰਨ ਦਾ ਹਕਦਾਰ ਹੋਵੇਗਾ।
(ਹਰੇਕ ਟਰਾਫੀ ਦੇ ਦੋ ਪੁਆਇੰਟ, ਪਹਿਲੇ ਇਨਾਮ ਦੇ ਤਿੰਨ ਪੁਆਇੰਟ, ਦੂਜੇ ਇਨਾਮ ਦੇ ਦੋ ਪੁਆਇੰਟ, ਤੀਜੇ ਜਾਂ ਕੰਨਸੋਲੇਸ਼ਨ ਇਨਾਮ ਦਾ ਇਕ ਪੁਆਇੰਟ)
* ਖੇਤਰੀ ਯੁਵਕ ਮੇਲੇ ਵਿਚ ਵਿਅਕਤੀਗਤ ਤੌਰ ਤੇ ਪਹਿਲਾ ਸਥਾਨ, ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੇ ਅਧੇ ਮੈਬਰ, ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਦੇ 25% ਮੈਬਰ ਕਾਲਜ ਕਲਰ ਪ੍ਰਾਪਤ ਕਰਨ ਦੇ ਹਕਦਾਰ ਹੋਣਗੇ।
* ਅੰਤਰ ਖੇਤਰੀ ਯੁਵਕ ਮੇਲੇ ਵਿਚ ਵਿਅਕਤੀਗਤ ਤੌਰ ਤੇ ਪਹਿਲੇ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ, ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੇ ਸਾਰੇ ਮੈਬਰ ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਦੇ ਅਧੇ ਮੈਬਰ ਕਾਲਜ ਕਲਰ ਪ੍ਰਾਪਤ ਕਰਨ ਦੇ ਹਕਦਾਰ ਹੋਣਗੇ।
4) ਐਨ.ਸੀ.ਸੀ. ਦੇ ਅਧਾਰ 'ਤੇ
* ਐਨ.ਸੀ.ਸੀ. ਦਾ ਬੀ ਜਾਂ ਸੀ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ ਅਤੇ ਕੰਬਾਈਨਡ ਵਾਰਸ਼ਿਕ ਟਰੇਨਿੰਗ ਕੈਪ ਜਾਂ ਸਾਲਾਨਾ ਟਰੇਨਿੰਗ ਕੈਪ ਦੇ ਕਿਸੇ ਮੁਕਾਬਲੇ ਵਿਚ ਪਹਿਲੇ ਦੋ ਸਥਾਨਾਂ ਵਿਚੋ ਕੋਈ ਇਕ ਸਥਾਨ ਪ੍ਰਾਪਤ ਕੀਤਾ ਹੋਵੇ, ਆਰਮੀ ਅਟੈਚਮੈਟ ਕੈਪ ਜਾਂ ਕੋਈ ਰਾਸ਼ਟਰੀ ਪਧਰ ਦੇ ਕੈਪ ਵਿਚ
* ਕਾਲਜ ਜਾਂ ਬਟਾਲੀਅਨ ਦੇ ਪਧਰ ਤੇ ਸਰਵੋਤਮ ਕੈਡਿਟ ਘੋਸ਼ਿਤ ਕੀਤਾ ਗਿਆ ਹੋਵੇ ਤਾਂ ਉਸ ਕੈਡਿਟ ਨੂੰ ਕਾਲਜ ਕਲਰ ਦਿਤਾ ਜਾਵੇਗਾ।
* ਐਨ ਸੀ ਸੀ ਯੂਨਿਟ ਦੇ ਬੈਸਟ ਕੈਡਿਟ
* ਐਨ.ਸੀ.ਸੀ.ਦੀਆਂ ਇੰਟਰ ਗਰੁਪ ਗਤੀਵਿਧਿਆਂ (ਬੈਸਟ ਸ਼ੂਟਰ ਤੇ ਬੈਸਟ ਕੈਡਿਟ) ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕੈਡਿਟ ਨੂੰ ਕਾਲਜ ਕਲਰ ਪ੍ਰਦਾਨ ਕੀਤਾ ਜਾਵੇਗਾ।
* ਉਪਰੋਕਤ ਨਿਯਮਾਂ ਅਨੁਸਾਰ ਜੇਕਰ ਕੋਈ ਵੀ ਕੈਡਟ ਕਾਲਜ ਕਲਰ ਦੇ ਯੋਗ ਨਹੀ ਠਹਿਰਦਾ ਤਾਂ ਉਸ ਵਿਦਿਅਕ ਵਰ੍ਹੇ ਵਿਚ ਕਾਲਜ ਪਧਰ ਤੇ ਰਹੇ ਸਰਵੋਤਮ ਕੈਡਟ ਲੜਕੇ ਅਤੇ ਲੜਕੀ ਨੂੰ ਕਾਲਜ ਕਲਰ ਦਿਤਾ ਜਾਵੇਗਾ।
5) ਐਨ.ਐਸ.ਐਸ.ਦੇ ਅਧਾਰ 'ਤੇ
* ਜੇ ਕੋਈ ਵਲੰਟੀਅਰ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਸਰਕਾਰ ਵਲੋ ਲਗਾਏ ਗਏ ਕੈਪ ਵਿਚ ਸਰਵੋਤਮ ਕੈਪਰ ਐਲਾਨਿਆ ਜਾਂਦਾ ਹੈ ਜਾਂ ਅੰਤਰ--ਰਾਸ਼ਟਰੀ ਪਧਰ ਦੇ ਪ੍ਰੋਗ੍ਰਾਮ ਵਿਚ ਵਿਸ਼ੇਸ਼ ਉਪਲਬਧੀ ਹਾਸਿਲ ਕਰਦਾ ਹੈ ਤਾਂ ਉਹ ਕਾਲਜ ਕਲਰ ਦੇ ਯੋਗ ਸਮਝਿਆ ਜਾਵੇਗਾ। ਕਾਲਜ ਕਲਰ ਵਾਸਤੇ ਹੇਠ ਲਿਖੀਆਂ ਸਾਰੀਆਂ ਯੋਗਤਾਵਾਂ ਜ਼ਰੂਰੀ ਹਨ :
* ਐਨ ਐਸ ਐਸ ਦਾ ਸ਼ਲਾਘਾਯੋਗ ਮੈਬਰ ਰਿਹਾ ਹੋਵੇ ਤੇ ਦੋ ਵਾਰ ਰਕਤ ਦਾਨ ਵੀ ਕੀਤਾ ਹੋਵੇ ਜਾਂ ਦੋ ਵਾਰੀ ਤਿੰਨ ਮਹੀਨਿਆਂ ਲਈ ਬਾਲਗ ਸਿਖਿਆ ਕੇਦਰ ਵਿਖੇ ਪੜ੍ਹਾਇਆ ਹੋਵੇ।
* ਕਾਲਜ, ਯੂਨੀਵਰਸਿਟੀ ਦੇ ਸਤ ਦਿਨਾਂ ਦੇ ਘਟੋ-ਘਟ ਤਿੰਨ ਕੈਪ ਲਗਾਏ ਹੋਣ।
* ਬੀ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ।
* ਉਪਰੋਕਤ ਨਿਯਮਾਂ ਅਨੁਸਾਰ ਜੇਕਰ ਕੋਈ ਵੀ ਵਲੰਟੀਅਰ ਕਾਲਜ ਕਲਰ ਦੇ ਯੋਗ ਨਹੀ ਠਹਿਰਦਾ ਤਾਂ ਉਸ ਵਿਦਿਅਕ ਵਰ੍ਹੇ ਵਿਚ ਸਰਵੋਤਮ ਇਕ ਲੜਕੇ ਅਤੇ ਇਕ ਲੜਕੀ (ਸਾਰੇ ਯੁਨਿਟਾਂ ਨੂੰ ਮਿਲਾ ਕੇ) ਨੂੰ ਕਾਲਜ ਕਲਰ ਦਿਤਾ ਜਾਵੇਗਾ।
6) ਯੁਵਾ ਕਲਬ (ਪੰਜਾਬ ਯੁਵਕ ਸੇਵਾਵਾਂ)
* ਜੇ ਕੋਈ ਵਲੰਟੀਅਰ ਡਾਇਰੈਕਟਰ ਯੂਥ ਸਰਵਿਸ਼ਜ਼ਪੰਜਾਬ (ਚੰਡੀਗੜ੍ਹ) ਵਲੋ ਲਗਾਏ ਗਏ ਕੈਪ ਵਿਚ ਸਰਵੋਤਮ ਕੈਪਰ ਐਲਾਨਿਆ ਜਾਂਦਾ ਹੈ ਜਾਂ ਅੰਤਰ--ਰਾਸ਼ਟਰੀ ਪਧਰ ਦੇ ਪ੍ਰੋਗਰਾਮ ਵਿਚ ਭਾਗ ਲਿਆ ਹੋਵੇ ਤਾਂ ਉਹ ਕਾਲਜ ਕਲਰ ਦੇ ਯੋਗ ਸਮਝਿਆ ਜਾਵੇਗਾ।
7) ਰੈਡ ਕਰਾਸ
* ਜੇਕਰ ਰਾਜ ਪਧਰ ਮੁਕਾਬਲੇ ਤੇ ਕਾਲਜ ਦੀ ਟੀਮ ਪਹਿਲਾ ਸਥਾਨ ਪ੍ਰਾਪਤ ਕਰਦੀ ਹੈ ਤਾਂ ਟੀਮ ਦੇ ਸਾਰੇ ਸਕਾਉਟਸ ਨੂੰ ਕਾਲਜ ਕਲਰ ਦਿਤਾ ਜਾਵੇਗਾ।
* ਰਾਜ ਪਧਰ ਮੁਕਾਬਲੇ ਤੇ ਵਿਅਕਤੀਗਤ ਤੌਰ ਤੇ ਪਹਿਲਾ ਜਾਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸਕਾਉਟਸ ਨੂੰ ਕਾਲਜ ਕਲਰ ਦਿਤਾ ਜਾਵੇਗਾ।

ਮੈਰਿਟ ਸਰਟੀਫਿਕੇਟ
1) ਮੈਰਿਟ ਸਰਟੀਫਿਕੇਟ ਉਸ ਵਿਦਿਆਰਥੀ ਨੂੰ ਵੀ ਪ੍ਰਦਾਨ ਕੀਤਾ ਜਾਂ ਦਾ ਹੈ ਜਿਸ ਨੇ ਸਭਿਆਚਾਰਕ ਮੁਕਾਬਲਿਆਂ ਵਿਚ ਹੇਠਾਂ ਦਸੇ ਅਨੁਸਾਰ ਘਟੋ ਘਟ ਪੰਜ ਪੁਆਇੰਟ ਪ੍ਰਾਪਤ ਕੀਤੇ ਹੋਣ। (ਹਰੇਕ ਟਰਾਫੀ ਦੇ ਦੋ ਪੁਆਇੰਟ, ਪਹਿਲੇ ਇਨਾਮ ਦੇ ਤਿੰਨ ਪੁਆਇੰਟ, ਦੂਜੇ ਇਨਾਮ ਦੇ ਦੋ ਪੁਆਇੰਟ, ਤੀਜੇ ਜਾਂ ਕੰਨਸੋਲੇਸ਼ਨ ਇਨਾਮ ਦਾ ਇਕ ਪੁਆਇੰਟ )
2) ਖੇਤਰੀ ਯੁਵਕ ਮੇਲੇ ਵਿਚ ਪਹਿਲੇ ਜਾਂ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਦੇ ਉਹ ਮੈਬਰ ਹਕਦਾਰ ਹੋਣਗੇ ਜਿੰਨ੍ਹਾ ਨੂੰ ਕਾਲਜ ਕਲਰ ਨਹੀ ਮਿਲਿਆ।
3) ਕਿਸੇ ਦੂਸਰੇ ਕਾਲਜ, ਸੰਸਥਾ ਵਲੋ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲਾ ਵਿਦਿਆਰਥੀ (ਪਰ ਭਾਗ ਲੈਣ ਵਾਸਤੇ ਇਸ ਕਾਲਜ ਦੀ ਸਿਫਾਰਸ਼ ਹੋਣਾ ਜਰੂਰੀ ਹੈ।)
4) ਅੰਤਰ ਖੇਤਰੀ ਯੁਵਕ ਮੇਲੇ ਵਿਚ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਦੇ ਉਹ ਮੈਬਰ ਹਕਦਾਰ ਹਨ ਜਿੰਨ੍ਹਾ ਨੂੰ ਕਾਲਜ ਕਲਰ ਨਹੀ ਮਿਲਿਆ।
5) ਅੰਤਰ ਖੇਤਰੀ ਯੁਵਕ ਮੇਲੇ ਵਿਚ ਤੀਸਰੇ ਅਤੇ ਚੌਥੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਹਕਦਾਰ ਹੋਣਗੇ।
6) ਐਨ ਸੀ ਸੀ ਦੀਆਂ ਗਤੀਵਿਧੀਆਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕੈਡਿਟਾਂ ਨੂੰ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।

ਸਪੈਸ਼ਲ ਇਨਾਮ (ਯੂਨੀਵਰਸਿਟੀ ਵਿਚੋ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ)
1) ਪ੍ਰੋ: ਮੰਜੂ ਮਹਿਤਾ ਦੁਆਰਾ ਸਵਰਗਵਾਸੀ ਪਿਤਾ ਸਰਦਾਰ ਸਿੰਘ ਮਹਿਤਾ ਦੀ ਯਾਦ ਵਿਚ ਦੋ ਇਨਾਮ ਬੀ.ਐਸਸੀ. ਮੈਡੀਕਲਭਾਗ ਦੂਜਾਵਿਚ ਪਹਿਲਾ ਸਥਾਨ ਅਤੇ ਬੀ.ਐਸਸੀ. ਨਾਨ ਮੈਡੀਕਲ ਭਾਗ ਦੂਜਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ।
2) ਸ਼੍ਰੀ ਸ਼ੰਮੀ ਸਿੰਗਲਾ ਦੁਆਰਾ ਸਵਰਗਵਾਸੀ ਪਿਤਾ ਸ਼੍ਰੀ ਮਦਨ ਲਾਲ ਸਿੰਗਲਾ ਅਤੇ ਮਾਤਾ ਸ਼੍ਰੀਮਤੀ ਸਤਿਆ ਦੇਵੀ ਦੀ ਯਾਦ ਵਿਚ ਬੀ.ਕਾਮ ਭਾਗ ਤੀਜਾਅਤੇ ਬੀ.ਏ ਭਾਗ ਤੀਜਾਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ।
3) ਸ਼੍ਰੀ ਗੁਰਜੀਤ ਸਿੰਘ ਲੈਕਚਰਾਰ ਫਿਲਾਸਫੀ ਦੁਆਰਾ ਆਪਣੇ ਸਵਰਗਵਾਸੀ ਦਾਦਾ ਸ਼੍ਰੀ ਜੋਗਿੰਦਰ ਸਿੰਘ ਸਰਪੰਚ ਦੀ ਯਾਦ ਵਿਚ ਬੀ.ਏ ਭਾਗ ਤੀਜਾ ਵਿਚ ਫਿਲਾਸਫੀ ਵਿਸ਼ੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਲਈ।
4) ਸਾਬਕਾ ਪ੍ਰਿੰਸੀਪਲ ਸ਼੍ਰੀ ਬੀ ਡੀ ਸ਼ਰਮਾ (ਪਰੋਫੈਸਰ ਸੁਰਜੀਤ ਸਿੰਘ, ਸ਼ਰੀਰਕ ਸਿਖਿਆ ਵਿਭਾਗ ਦੇ ਪਿਤਾ ਜੀ) ਵਲੋ ਇਕ ਖਿਡਾਰਨ ਅਤੇ ਇਕ ਖਿਡਾਰੀ ਨੂੰ ਉਹਨਾਂ ਦੀਆਂ ਖੇਡਾਂ, ਪੜ੍ਹਾਈ ਅਤੇ ਹੋਰ ਗਤੀਵਿਧਿਆਂ ਵਿਚ ਕਾਰਗੁਜਾਰੀ ਦੇ ਅਧਾਰ ਤੇ ਆਖਰੀ ਸਾਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ।
ਨੋਟ :  ਜੇਕਰ ਕੋਈ ਸੰਸਥਾ, ਵਿਅਕਤੀ ਵਿਦਿਆਰਥੀਆਂ ਨੂੰ ਸਪੈਸ਼ਲ ਇਨਾਮ ਦੇਣਾ ਚਾਹੁੰਦੀ, ਚਾਹੁੰਦਾ ਹੈ ਤਾਂ ਉਹ ਆਪਣੇ ਨਾਮ ਸਬੰਧਤ ਸੈਸ਼ਨ ਦੇ ਜਨਵਰੀ ਮਹੀਨੇ ਤਕ ਦੇ ਦੇਣ ਬਸ਼ਰਤੇ ਇਨਾਮ ਦੀ ਰਾਸ਼ੀ ਘਟੋ ਘਟ 1000/- ਰੁਪਏ ਹੋਣੀ ਚਾਹੀਦੀ ਹੈ।
ਘਰੇਲੂ ਇਮਤਿਹਾਨਾਂ ਦੇ ਆਧਾਰ ਤੇ
1) ਕੁੱਲ ਜੋੜ (ਐਗਰੀਗੇਟ) ਅਤੇ ਅਲੱਗ ਅਲੱਗ ਵਿਸ਼ਿਆਂ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ।
2) ਇਨਾਮਾਂ ਲਈ ਜਰੂਰੀ ਹੈ ਕਿ ਵਿਦਿਆਰਥੀ ਸਾਰੇ ਵਿਸ਼ਿਆਂ ਵਿੱਚੋਂ ਪਾਸ ਹੋਵੇ ਅਤੇ ਸੰਬੰਧਿਤ ਵਿਸ਼ੇ ਜਾਂ ਜੋੜ ਵਿੱਚ ਘੱਟੋ ਘੱਟ 60% ਨੰਬਰ ਹੋਣ ਅਤੇ ਸੰਬਧਿਤ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟੋ ਘੱਟ 10 ਹੋਵੇ ।
3) ਉਸ ਵਿਰੁੱਧ ਕੋਈ ਗੰਭੀਰ ਸ਼ਿਕਾਇਤ ਨਾ ਹੋਵੇ । ਪਹਿਲੇ ਤੇ ਦੂਜੇ ਨੰਬਰ ਤੇ ਆਉਣ ਵਾਲਾ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਫੇਲ੍ਹ ਹੋਣ ਕਾਰਣ ਅਯੋਗ ਹੋ ਜਾਂਦਾ ਹੈ ਤਾਂ ਇਹ ਇਨਾਮ ਅਗਲੇ ਵਿਦਿਆਰਥੀ ਨੂੰ ਦਿੱਤਾ ਜਾਵੇਗਾ ।
4) ਯੂਨੀਵਰਸਿਟੀ/ਬੋਰਡ ਵੱਲੋਂ ਨਿਰਧਾਰਿਤ ਸੀਮਾਂ ਤੋਂ ਘੱਟ ਲੈਕਚਰ ਅਟੈਂਡ ਕਰਨ ਦੀ ਹਾਲਤ ਵਿੱਚ ਇਨਾਮ ਨਹੀਂ ਦਿੱਤਾ ਜਾਵੇਗਾ ।
5) ਟਾਈ ਦੀ ਹਾਲਤ ਵਿੱਚ ਵੱਖਵੱਖ ਵਿਸ਼ਿਆਂ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਦਾ ਨਿਰਣਾ, ਕੁੱਲ ਨੰਬਰਾਂ (ਐਗਰੀਗੇਟ) ਦੇ ਆਧਾਰ ਤੇ ਕੀਤਾ ਜਾਵੇਗਾ, ਅਲਪਕਰਣ (Elimination) ਹੇਠਲੇ ਪਾਸੋਂ ਕੀਤਾ ਜਾਵੇਗਾ ।


ਘਰੇਲੂ ਪ੍ਰੀਖਿਆਵਾਂ ਸੰਬੰਧੀ ਨਿਯਮ

  1. ਸਾਲ ਵਿੱਚ 2 ਯੂਨਿਟ ਟੈਸਟ ਲਏ ਜਾਣਗੇ  ਜਿਨ੍ਹਾਂ ਦੇ ਅਧਾਰ ਤੇ ਯੂਨੀਵਰਸਿਟੀ ਦੀ ਵਾਰਸ਼ਿਕ ਪ੍ਰੀਖਿਆ ਵਿੱਚ ਦਾਖਲਾ ਭੇਜਿਆ ਜਾਵੇਗਾ। 
  2. ਵਿਦਿਆਰਥੀ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਤਦ ਹੀ ਬੈਠ ਸਕਦੇ ਹਨ ਜੇਕਰ ਉਨ੍ਹਾਂ ਨੇ ਉਪਰੋਕਤ ਪ੍ਰੀਖਿਆਵਾਂ ਵਿੱਚੋਂ ਸਾਰੇ ਵਿਸ਼ਿਆਂ ਦੇ ਕੁੱਲ ਜੋੜ ਵਿਚੋਂ ਘੱਟੋਂ-ਘੱਟ 33% ਅੰਕ ਪ੍ਰਾਪਤ ਕੀਤੇ ਹੋਣ ਜਾਂ ਵੱਖ-ਵੱਖ ਵਿਸ਼ਿਆਂ ਵਿਚੋ ਘੱਟੋ-ਘੱਟ 25% ਅੰਕ ਪ੍ਰਾਪਤ ਕੀਤੇ ਹੋਣ।
  3. ਘਰੇਲੂ ਇਮਤਿਹਾਨ ਸਮੇਂ ਛੁੱਟੀ ਕੇਵਲ ਬੀਮਾਰੀ ਦੀ ਹਾਲਤ ਵਿੱਚ ਦਿੱਤੀ ਜਾਵੇਗੀ। ਇਸ ਲਈ ਅਰਜ਼ੀ ਮੈਡੀਕਲ ਅਫਸਰ ਦਾ ਪ੍ਰਮਾਣ ਪਤਰ ਲਗਾ ਕੇ ਛੁੱਟੀ ਕੇਵਲ ਪ੍ਰਿੰਸੀਪਲ ਸਾਹਿਬ ਤੋ ਮਨਜੂਰ ਕਰਵਾਈ ਜਾਵੇ। ਬੀਮਾਰੀ ਦੀ ਛੁੱਟੀ ਕਾਰਨ ਇਮਤਿਹਾਨ ਦੀਆਂ ਕੰਡੀਸ਼ਨਾਂ ਵਿੱਚ ਛੋਟ ਨਹੀਂ ਹੋਵੇਗੀ। ਇਹ ਸੂਚਨਾ ਤੁਰੰਤ ਇਮਤਿਹਾਨ ਦੌਰਾਨ ਹੀ ਦਿੱਤੀ ਜਾਵੇ।
  4. ਛੁੱਟੀ ਲਏ ਬਿਨਾਂ ਘਰੇਲੂ ਪ੍ਰੀਖਿਆ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀ ਨੂੰ ਪ੍ਰਤੀ ਪਰਚਾ, ਪ੍ਰੈਕਟੀਕਲ ਕਾਲਜ ਵੱਲੋ ਤਹਿ ਕੀਤਾ ਜੁਰਮਾਨਾ ਦੇਣਾ ਪਵੇਗਾ।
  5. ਪ੍ਰੀਖਿਆਵਾਂ ਵਿੱਚ ਨਕਲ ਕਰਨ ਵਾਲੇ ਵਿਦਿਆਰਥੀਆਂ ਦਾ ਕੇਸ ਯੂ..ਐਮ.ਸੀ. ਕਮੇਟੀ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ ਅਤੇ ਉਸਨੂੰ ਕਾਲਜ ਵੱਲੋਂ ਦਿੱਤੀਆਂ ਰਿਆਇਤਾਂ (ਫੀਸਾਂ ਦੀ ਛੋਟ, ਵਜੀਫੇ ਆਦਿ) ਖਤਮ ਕੀਤੀਆਂ ਜਾਣਗੀਆਂ।

This document was last modified on: 11-09-2017