Principal's Messageਇੱਕ ਸਿੱਖਿਅਕ ਦੇ ਤੌਰ ਤੇ ਮੇਰਾ ਇਹ ਵਿਸ਼ਵਾਸ ਹੈ ਅਤੇ ਨਾਲ ਹੀ ਕਰਤੱਵ ਵੀ ਬਣਦਾ ਹੈ ਕਿ ਮੈਂ ਆਉਣ ਵਾਲੀ ਪੀੜ੍ਹੀ ਨੂੰ ਸਤਿਕਾਰ, ਸਿਹਤ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਦੀ ਸੇਧ ਦੇ ਸਕਾਂ। ਇੱਕ ਪ੍ਰਿੰਸੀਪਲ ਦੇ ਤੌਰ ਤੇ ਮੈਂ ਅਤੇ ਮੇਰਾ ਸਟਾਫ, ਵਿਦਿਆਰਥੀਆਂ ਅਤੇ ਸਮਾਜ ਨੂੰ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਉੱਨ੍ਹਾਂ ਨੂੰ ਸਫ਼ਲ ਹੋਣ ਦੇ ਅਵਸਰ ਪ੍ਰਦਾਨ ਕਰਵਾ ਸਕਾਂ। ਅਸੀਂ ਸੇਵਾ ਲਈ ਸਮੱਰਪਿਤ ਇੱਕ ਟੀਮ ਵਜੋਂ ਕੰਮ ਕਰਦੇ ਹੋਏ ਵਿਦਿਆਰਥੀਆਂ ਲਈ ਅਜਿਹਾ ਮਾਹੌਲ ਸਿਰਜਣ ਲਈ ਯਤਨ ਕਰਦੇ ਹਾਂ ਜਿਸ ਦਾ ਉਦੇਸ਼ ਉੱਨ੍ਹਾਂ ਨੂੰ  ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਜਿਹੇ ਸਾਰੇ ਹੀ ਬਹੁਪੱਖੀ ਪਹਿਲੂਆਂ ਵਿੱਚ ਪ੍ਰਫੁੱਲਿਤ ਕਰਕੇ ਉੱਨ੍ਹਾਂ ਦੀ ਸ਼ਖਸੀਅਤ ਦਾ ਵਿਵਹਾਰਿਕ ਅਤੇ ਵਿਵਸਾਇਕ ਵਿਕਾਸ ਕਰਨਾ ਹੈ

 ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਇਸ ਖੇਤਰ ਦੀ ਇੱਕ ਉੱਘੀ ਅਤੇ ਸਥਾਪਿਤ ਸੰਸਥਾ ਹੈ ਜਿੱਥੇ ਕਿ ਅਕਾਦਮਿਕ ਮਿਆਰ ਨੂੰ ਕਾਇਮ ਰਖਦੇ ਹੋਏ ਅਨੁਸ਼ਾਸਨ ਅਤੇ ਆਚਰਣ ਨਾਲ ਜੁੜੇ ਰਹਿਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਦੇ ਲਈ  ਕਾਲਜ ਵਿੱਚ ਸਮੇਂ ਦੀ ਚਾਲ ਨਾਲ ਚਲਦੇ ਹੋਏ, ਸਾਰੇ ਖੇਤਰਾਂ ਵਿੱਚ ਹਰ ਕਿਸਮ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਮੈਂ ਅਤੇ ਸਮੂਹ ਸਟਾਫ ਹਮੇਸ਼ਾ ਤੱਤਪਰ ਹਾਂ ਅਤੇ ਰਹਾਂਗੇ ਤਾਂ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਕੇ ਹਰ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਦੇ ਯੋਗ ਬਣਾਇਆ ਜਾ ਸਕੇ।

ਇਸ ਸੰਸਥਾ ਦੇ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਪੂਰੀ ਭਾਗੀਦਾਰੀ ਅਤੇ ਸਹਿਯੋਗ ਦੀ ਉਮੀਦ ਕਰਦਾ ਹਾਂ ਤਾਂ ਜੋ ਉਹਨਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਸੰਭਵ ਹੋ ਸਕੇ ਅਤੇ ਜੇਕਰ ਕਿਸੇ ਕਿਸਮ ਦੀ ਵੀ ਸਹਾਇਤਾ ਲਈ, ਜਿਸ ਦੀ ਤੁਹਾਨੂੰ ਲੋੜ ਹੋ ਸਕਦੀ ਹੈ, ਭਾਵੇਂ ਉਹ ਨਿੱਜੀ ਹੋਵੇ ਜਾਂ ਪੇਸ਼ੇਵਰ, ਮੈਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹਾਂ।

ਮੈਂ ਅਰਦਾਸ ਕਰਦਾ ਹਾਂ ਅਤੇ ਮੇਰੀ ਹਮੇਸ਼ਾ ਇਹ ਦਿਲੀ ਤਮੰਨਾ ਰਹੇਗੀ ਕਿ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਵਿਦਿਆਰਥੀ ਹਰ ਪੱਖੋਂ ਕਾਬਿਲ ਹੋਣ ਤਾਂ ਕਿ ਭਵਿੱਖ ਦੀ ਦੁਨੀਆਂ ਦਾ ਸਾਹਮਣਾ ਕਰਦੇ ਹੋਏ ਉਹ ਨਵੀਆਂ ਮੱਲਾਂ ਮਾਰ ਸਕਣ।

ਸ਼ੁਭ ਇੱਛਾਵਾਂ ਸਹਿਤ,

ਡਾ. ਸੁਰਜੀਤ ਸਿੰਘ,

ਪ੍ਰਿੰਸੀਪਲ.

This document was last modified on: 22-07-2021