ਸ਼ਨਾਖਤੀ ਕਾਰਡ
-
ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜਮਾਤਾਂ ਸ਼ੁਰੂ ਹੋਣ ਤੋ ਇੱਕ ਹਫਤੇ ਦੇ ਅੰਦਰ ਅੰਦਰ ਆਪਣਾ ਸ਼ਨਾਖਤੀ ਕਾਰਡ, ਲਾਇਬ੍ਰੇਰੀ ਵਿੱਚੋ ਪ੍ਰਾਪਤ ਕਰਕੇ ਮੁਕੰਮਲ ਕਰ ਲੈਣ।
-
ਸ਼ਨਾਖਤੀ ਕਾਰਡ ਪੂਰਾ ਕਰਨ ਉਪਰੰਤ ਟਿਊਟਰ ਦੇ ਹਸਤਾਖਰ ਕਰਵਾਉਣੇ ਜਰੂਰੀ ਹਨ।
-
ਸ਼ਨਾਖਤੀ ਕਾਰਡ ਹਰ ਰੋਜ਼ ਕਾਲਜ਼ ਲਿਆਉਣਾ ਅਤੇ ਮੰਗਣ ਤੇ ਦਿਖਾਉਣਾ ਜਰੂਰੀ ਹੈ।
-
ਜੇਕਰ ਕੋਈ ਵੀ ਵਿਦਿਆਰਥੀ ਬਿਨ੍ਹਾਂ ਸ਼ਨਾਖਤੀ ਕਾਰਡ ਤੋ ਜਾਂ ਅਧੂਰੇ ਸ਼ਨਾਖਤੀ ਕਾਰਡ ਨਾਲ ਪਕੜਿਆ ਜਾਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ।
-
ਸ਼ਨਾਖਤੀ ਕਾਰਡ ਗੁੰਮ ਹੋ ਜਾਣ ਤੇ ਨਵਾਂ ਕਾਰਡ ਸਧਾਰਨ ਹਾਲਤ ਵਿੱਚ ਨਹੀਂ ਦਿਤਾ ਜਾਵੇਗਾ। ਵਿਦਿਆਰਥੀ ਕਾਰਡ ਗੁੰਮ ਹੋਣ ਤੇ ਪੁਲਿਸ ਥਾਣੇ ਵਿਚ ਅੈਫ.ਆਈ.ਆਰ ਦਰਜ ਕਰਵਾਉਣ ਉਪਰੰਤ 50 ਰੁਪਏ ਫੀਸ ਭਰਕੇ ਲਾਇਬ੍ਰੇਰੀ ਵਿਚ ਡੁਪਲੀਕੇਟ ਸ਼ਨਾਖਤੀ ਕਾਰਡ ਲੈ ਸਕਦਾ ਹੈ ਪਰ ਇਸ ਲਈ ਸਬੂਤ ਵਜੋਂ ਦਾਖਲਾ ਫੀਸ ਦੀ ਅਸਲ ਰਸੀਦ ਦਿਖਾਉਣੀ ਲਾਜ਼ਮੀ ਹੋਵੇਗੀ।
-
ਕਾਲਜ ਤੋ ਆਚਰਣ ਸਰਟੀਫਿਕੇਟ ਜਾਂ ਕੋਈ ਹੋਰ ਸੰਬੰਧਤ ਸੂਚਨਾ ਪ੍ਰਾਪਤ ਕਰਨ ਲਈ ਕਾਲਜ ਦਾ ਸ਼ਨਾਖਤੀ ਕਾਰਡ ਸਬੂਤ ਵਜੋ ਦਿਖਾਉਣਾ ਜਰੂਰੀ ਹੈ।
This document was last modified on: 17-06-2014