ਹੋਸਟਲ (ਲੜਕੇ)ਵਿਚ ਰਹਿਣ ਵਾਲੇ ਵਿਦਿਅਰਥੀਆਂ ਲਈ ਜਰੂਰੀ ਹਦਾਇਤਾਂ

1) ਹੋਸਟਲ ਵਿਚ ਦਾਖਲੇ ਲਈ ਫਾਰਮ, ਕਾਲਜ ਵਿਚ ਦਾਖਲਾ ਲੈਣ ਤੋ ਤੁਰੰਤ ਬਾਅਦ ਸ਼੍ਰੀ ਰਿਸ਼ੀ ਰਾਜ ਹੋਸਟਲ ਸੁਪਰਡੈਟ ਕੋਲ ਜਮ੍ਹਾਂ ਕਰਾਉਣਾ ਜ਼ਰੂਰੀ ਹੈ।
2) ਹੋਸਟਲ ਦਾਖਲੇ ਸਮੇ ਮਾਤਾ, ਪਿਤਾ, ਸਰਪ੍ਰਸਤ ਦਾ ਨਾਲ ਆਉਣਾ ਜ਼ਰੂਰੀ ਹੈ।
3) ਵਾਰਡਨ, ਸੁਪਰਡੈਟ ਦੀ ਲਿਖਤੀ ਆਗਿਆ ਤੋ ਬਿਨਾਂ ਕਿਸੇ ਮਹਿਮਾਨ ਜਾਂ ਕੋਈ ਹੋਰ ਵਿਦਿਆਰਥੀ ਨੂੰ ਹੋਸਟਲ ਵਿਚ ਠਹਿਰਨ ਦੀ ਆਗਿਆ ਨਹੀ ਹੈ।
4) ਹੋਸਟਲ ਵਿਚ ਰੈਗਿੰਗ ਦੀ ਸਖਤ ਮਨਾਹੀ ਹੈ ਰੈਗਿੰਗ ਕਰਨ ਵਾਲੇ ਵਿਦਿਆਰਥੀ ਵਿਰੁਧ ਕੜੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਉਸਨੂੰ ਕਾਲਜ਼ ਅਤੇ ਹੋਸਟਲ ਵਿਚੋ ਕਢ ਦਿਤਾ ਜਾਵੇਗਾ।
5) ਹੋਸਟਲ ਵਿਚ ਨਸ਼ੀਲੀਆਂ ਵਸਤੂਆਂ ਦੀ ਵਰਤੋ ਦੀ ਮਨਾਹੀ ਹੈ। ਜੋ ਵਿਦਿਆਰਥੀ ਇਹੋ ਜਿਹੇ ਵਿਅਕਤੀ ਨੂੰ ਪਾਸ ਆਉਣ ਦੇਵੇਗਾ ਜਿਸਨੇ ਨਸ਼ੀਲੀ ਵਸਤੂ ਦੀ ਵਰਤੋ ਕੀਤੀ ਹੋਵੇ ਤਾਂ ਉਸ ਨੂੰ ਤੁਰੰਤ ਹੋਸਟਲ ਵਿਚੋ ਕਢ ਦਿਤਾ ਜਾਵੇਗਾ।
6) ਜੋ ਵਿਦਿਆਰਥੀ ਨਿਯਤ ਸਮੇ ਤੇ ਹੋਸਟਲ ਦੀ ਫੀਸ ਨਹੀ ਦੇਣਗੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ।
7) ਹੋਸਟਲ ਦੇ ਵਿਦਿਆਰਥੀ ਆਪਣਾ ਮੈਸ ਵਿਦਿਆਰਥੀਆਂ ਦੁਆਰਾ ਚੁਣੀ ਹੋਈ ਕਮੇਟੀ ਦੁਆਰਾ ਹੋਸਟਲ ਵਾਰਡਨ, ਸੁਪਰਡੈਟ ਨਿਗਰਾਨੀ ਹੇਠ ਨਾ ਲਾਭ ਨਾ ਹਾਨੀ ਨਿਯਮਾਂ ਅਨੁਸਾਰ ਚਲਾ ਸਕਦੇ ਹਨ ਅਤੇ ਹੋਸਟਲ ਦੇ ਸਾਰੇ ਵਿਦਿਆਰਥੀਆਂ ਲਈ ਮੈਸ ਦਾ ਮੈਬਰ ਬਣਨਾ ਜਰੂਰੀ ਹੈ।
8) ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀ ਨੂੰ ਸਮੇ-ਸਮੇ ਸਿਰ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
9) ਹੋਸਟਲ ਵਿਚ ਕਿਸੇ ਕਿਸਮ ਦਾ ਹਥਿਆਰ ਰਖਣ ਦੀ ਮਨਾਹੀ ਹੈ।
10) ਹੋਸਟਲ ਦੇ ਕਮਰੇ ਵਿਚ ਹੀਟਰ ਤੇ ਪ੍ਰੈਸ ਲਗਾਉਣਾ ਸਸ਼ਤ ਮਨ੍ਹਾ ਹੈ।ਉਲੰਘਣਾ ਕਰਨ ਵਾਲੇ ਨੂੰ 200/- ਰੁਪਏ ਜੁਰਮਾਨਾ ਕੀਤਾ ਜਾਵੇਗਾ।
11) ਹੋਸਟਲ ਦੇ ਹਰ ਕਮਰੇ ਨੂੰ ਲਗਾਏ ਤਾਲੇ ਦੀ ਇਕ ਚਾਬੀ ਵਾਰਡਨ, ਸਪੁਰਡੈਟ ਕੋਲ ਹੋਵੇਗੀ ਤਾਂ ਜੋ ਵਿਦਿਆਰਥੀ ਦੀ ਆਪਣੀ ਚਾਬੀ ਗੁੰਮਣ ਤੇ ਜਿੰਦਰੇ ਅਤੇ ਦਰਵਾਜੇ ਨੂੰ ਟੁਟਣ ਤੋ ਬਚਾਇਆ ਜਾ ਸਕੇ।
12) ਬਿਜਲੀ ਦੀ ਦੁਰਵਰਤੋ ਦੀ ਸਖਤ ਮਨਾਹੀ ਹੈ।
13) ਕਾਲਜ ਹੋਸਟਲ ਵਿਚ ਮਿਲਣ ਦਾ ਸਮਾਂ ਸ਼ਾਮ 4 ਤੋ 5 ਵਜੇ ਤਕ ਹੈ।
14) ਕਾਲਜ਼ ਹੋਸਟਲ ਤੋ ਬਾਹਰ ਜਾਣ ਵੇਲੇ ਹੋਸਟਲ ਦਫਤਰ ਵਿਚ ਰਖੇ ਰਜਿਸਟਰ ਵਿਚ ਆਪਣਾ ਪਤਾ ਦਰਜ ਕਰਵਾਕੇ ਜਾਣਗੇ ਅਤੇ ਵਾਪਸੀ ਤੇ ਹਾਜਰੀ ਲਗਾਉਣਗੇ।
15) ਸ਼ਾਮ 8 ਵਜੇ ਤੋ ਪਿਛੋ ਹੋਸਟਲ ਅੰਦਰ ਪ੍ਰਵੇਸ਼ ਬੰਦ ਹੈ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਲਗਾਈ ਜਾਵੇਗੀ।
16) ਸਥਾਨਕ ਜਾਂ 16 ਕਿਲੋਮੀਰ ਦੇ ਘੇਰੇ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਹੋਸਟਲ ਸੁਵਿਧਾ ਤੋ ਇਨਕਾਰ ਕੀਤਾ ਜਾ ਸਕਦਾ ਹੈ।
17) ਕਾਲਜ ਹੋਸਟਲ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਸਟਲ ਵਿਚੋ ਕਢ ਦਿਤਾ ਜਾਵੇਗਾ ਅਤੇ ਅਗਲੇ ਸਾਲ ਵੀ ਹੋਸਟਲ ਵਿਚ ਦਾਖਲਾ ਨਹੀ ਦਿਤਾ ਜਾਵੇਗਾ।
18) ਹੋਸਟਲ ਫੀਸ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਵਲੋ ਸਮੇ-ਸਮੇ ਸਿਰ ਨਿਰਦੇਸ਼ਾਂ ਮੁਤਾਬਿਕ ਲਈ ਜਾਵੇਗੀ।
 
 

ਬੱਸ ਪਾਸ ਸਬੰਧੀ ਨਿਯਮ

ਬੱਸ ਪਾਸ ਜਾਰੀ ਕਰਨ ਲਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਸਿਫਾਰਸ਼ ਹਰ ਮਹੀਨੇ ਦੀ 25 ਤਾਰੀਖ ਤੋਂ 30 ਤਾਰੀਖ ਤੱਕ ਹੀ ਕੀਤੀ ਜਾਵੇਗੀ ਅਤੇ ਪੀ. ਆਰ. ਟੀ. ਸੀ. ਵਲੋਂ ਇਹ ਪਾਸ ਅਗਲੇ ਮਹੀਨੇ ਦੀ 5 ਜਾਂ 7 ਤਾਰੀਖ ਨੂੰ ਜਾਰੀ ਕੀਤੇ ਜਾਣਗੇ। 7 ਤਾਰੀਖ ਤੋਂ ਬਾਅਦ ਕੋਈ ਵੀ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਪਹਿਲਾਂ ਤੋਂ ਨਿਰਧਾਰਤ ਛੁੱਟੀਆਂ ਆਦਿ ਦੇ ਦਿਨਾਂ ਦੌਰਾਨ ਟੁੱਟਵੇਂ ਪਾਸ ਬਨਵਾਉਣ ਦੀ ਕੋਈ ਵੀ ਸਿਫਾਰਸ਼ ਨਹੀਂ ਕੀਤੀ ਜਾਵੇਗੀ ਅਤੇ ਬੱਸ ਪਾਸ ਦੀ ਸਿਫਾਰਸ਼ ਕੇਵਲ ਇੱਕ ਮਹੀਨਾ, ਦੋ ਮਹੀਨੇ ਅਤੇ ਤਿੰਨ ਮਹੀਨੇ ਲਈ ਹੀ ਕੀਤੀ ਜਾਵੇਗੀ।

ਵਿਦਿਆਰਥੀਆਂ ਨੂੰ ਆਪਣਾ ਬੱਸ ਪਾਸ ਸਮੇਂ ਸਿਰ ਰਿਨਿਊ ਕਰਵਾਉਣਾ ਪਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਲੇਟ ਅਰਜੀ ਦੇਣ ਵਾਲੇ ਵਿਦਿਆਰਥੀ ਦੀ ਅਰਜੀ ਤੇ ਉਸਦੇ ਪਿਛਲੇ ਪਾਸ ਖਤਮ ਹੋਣ ਦੀ ਮਿਤੀ ਤੋਂ ਹੀ ਰਿਨਿਊ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।

ਇਹ ਵਿਦਿਆਰਥੀ ਦੀ ਨਿਜੀ ਜੁੰਮੇਵਾਰੀ ਹੋਵੇਗੀ ਕਿ ਲੋੜ ਨਾ ਹੋਣ ਤੇ ਉਹ ਕਾਲਜ ਦੇ ਮੁਖੀ ਤੋਂ ਸਿਫਾਰਸ਼ ਕਰਵਾ ਕੇ ਬੱਸ ਪਾਸ ਪੀ.ਆਰ.ਟੀ.ਸੀ. ਦਫਤਰ ਵਿੱਚ ਜਮਾ ਕਰਵਾਉਣਗੇ। (ਹਵਾਲਾ : ਮਨੈਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਚੰਡੀਗੜ੍ਹ ਦਾ ਦਫਤਰ ਪਤਰ ਨੰਬਰ 687/ਪੀ. ਆਰ. ਟੀ. ਸੀ./ਬੱਜਟ ਮਿਤੀ 6-1-2009 ਜੋ ਕਿ ਡਾਇਰੈਕਟਰ (ਕਾਲਜ) ਸਿਖਿਆ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਫਤਰ ਪਿਠ ਅੰਕਨ ਨੰਬਰ 22/32-94 ਕਾ. ਐਜੂ. (3)/288-639 ਮਿਤੀ 16-3-09 ਰਾਹੀਂ ਪ੍ਰਾਪਤ ਹੋਇਆ ਹੈ।)

ਲੜੀ ਇੰਚਾਰਜ ਸਹਾਇਕ
1 ਐਮ.ਏ. ਪ੍ਰੋ.
ਲਾਇਬ੍ਰੇਰੀ ਰਿਸਟੋਰਰ
2 ਬੀ.ਏ.ਭਾਗ 1 ਪ੍ਰੋ. (ਅੰਗ੍ਰੇਜ਼ੀ)
( ਫਿਲਾਸਫੀ)
ਪ੍ਰੋ. ਗੁਰਸ਼ਰਨ ਕੌਰ ਚੀਮਾ (ਅ-ਸ਼ਾਸਤਰ)
ਲਾਇਬ੍ਰੇਰੀ ਰਿਸਟੋਰਰ
3 ਬੀ.ਏ.ਭਾਗ 2
ਬੀ.ਏ.ਭਾਗ 3
ਪ੍ਰੋ.
ਪ੍ਰੋ.
ਪ੍ਰੋ.
ਲਾਇਬ੍ਰੇਰੀ ਰਿਸਟੋਰਰ
4 ਬੀ.ਐਸ.ਸੀ. (ਆਨਰਜ਼ ਸਕੂਲ) ਪ੍ਰੋ.
ਲਾਇਬ੍ਰੇਰੀ ਰਿਸਟੋਰਰ
5 ਕਾਮਰਸ ਪ੍ਰੋ. ਰਛਪਾਲ ਸਿੰਘ(ਕਾਮਰਸ) ਲਾਇਬ੍ਰੇਰੀ ਰਿਸਟੋਰਰ
6 ਬੀ. ਐਸ.ਸੀ. (ਨਾਨ ਮੈਡੀਕਲ) ਡਾ.
7 ਬੀ.ਐਸ.ਸੀ. (ਮੈਡੀਕਲ) ਪ੍ਰੋ.
 
8 ਸਾਰੀਆਂ ਐਚ.ਈ.ਆਈ.ਐਸ. ਕਲਾਸਾਂ
ਰਮਨਦੀਪ ਸਿੰਘ
ਰੇਲਵੇ ਪਾਸ ਇੰਚਾਰਜ
ਸ਼੍ਰੀ ਰਾਮਦਾਰ ਸਿੰਘ ਸੁਪਰਡੈਂਟ (ਸਾਰੀਆਂ ਕਲਾਸਾਂ) ਛੁੱਟੀਆਂ ਦੌਰਾਨ ਬੱਸ

This document was last modified on: 29-05-2018