ਦਾਖਲੇ ਸੰਬੰਧੀ ਜਰੂਰੀ ਹਦਾਇਤਾਂ

  1. ਕਾਲਜ ਵਿੱਚ ਸਾਰੀਆਂ ਐਂਟਰੀ ਕਲਾਸਾਂ ਵਿੱਚ ਵੱਖ-ਵੱਖ ਕੋਰਸਾਂ (ਐਮ.ਏ, ਐਮ. ਐਸਸੀ, ਬੀ.ਏ,  ਬੀ.ਐਸਸੀ,  ਬੀ.ਕਾਮ, ਬੀ.ਸੀ.ਏ, ਬੀ.ਬੀ.ਏ, ਦੇ ਭਾਗ ਪਹਿਲੇ ਵਿੱਚ ਸੀਟਾਂ ਲਈ ਦਾਖਲਾ ਨਿਰੋਲ ਮੈਰਿਟ ਦੇ ਅਧਾਰ ਤੇ ਹੀ ਕੀਤਾ ਜਾਵੇਗਾ। ਇਹ ਮੈਰਿਟ ਪਿਛਲੀ ਪ੍ਰੀਖਿਆ, (ਜਿਸਦੇ ਅਧਾਰ ਤੇ ਦਾਖਲਾ ਲਿਆ ਜਾ ਰਿਹਾ ਹੈ) ਵਿੱਚ ਪ੍ਰਾਪਤ ਕੁੱਲ ਨੰਬਰਾਂ ਦੇ ਅਧਾਰ ਉੱਤੇ ਹੋਵੇਗੀ।
  2. ਸਾਰੀਆਂ ਕਲਾਸਾਂ ਲਈ ਦਾਖਲਾ ਯੂਨੀਵਰਸਿਟੀ ਵਲੋਂ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਹੋਵੇਗਾ।
  3. ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਨਿਸ਼ਚਿਤ ਹੋਈ ਘੱਟੋ-ਘੱਟ ਪ੍ਰਾਪਤ ਕੀਤੇ ਨੰਬਰਾਂ ਦੀ ਗਿਣਤੀ ਵਿੱਚ 5% ਛੋਟ ਦੇਣ ਦੀ ਵਿਵਸਥਾ ਹੈ।    
ਰਾਖਵੀਆਂ ਸੀਟਾਂ: ਹੇਠ ਲਿਖੇ ਅਨੁਸਾਰ ਸੀਟਾਂ ਮੁਢਲੀਆਂ ਕਲਾਸਾਂ ਵਿਚ ਰਾਖਵੀਆਂ ਹੋਣਗੀਆਂ।
  1. ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਲਈ 25%
  2. ਓ.ਬੀ.ਸੀ / ਪਛੜੀਆਂ ਸ਼੍ਰੇਣੀਆਂ ਲਈ 10% (ਹਵਾਲਾ: ਡਾਇਰੈਕਟਰ ਸਿੱਖਿਆ ਵਿਭਾਗ (ਕ) ਪੰਜਾਬ ਦਾ ਮੀਮੋ ਨੰ: 11/6-2017 ਅ (6)/752 ਮਿਤੀ ਚੰਡੀਗੜ੍ਹ : 17-04-17) 
  3. ਡਿਫੈਂਸ ਫੋਰਸਜ਼ 2%
  4. ਆਰਮਡ ਫੋਰਸਜ਼, ਸੀ.ਆਰ.ਪੀ.ਐਫ, ਬੀ.ਐਸ.ਐਫ., ਪੁਲਿਸ ਵਿੱਚ ਕੰਮ ਕਰ ਰਹੇ, ਸੇਵਾ ਮੁਕਤ ਅਤੇ ਸੇਵਾ ਦੌਰਾਨ ਸਵਰਗਵਾਸ ਹੋ ਗਏ ਅਫਸਰਾਂ ਅਤੇ ਕਰਮਚਾਰੀਆਂ ਦੇ ਬੱਚਿਆਂ ਲਈ  2%
  5. ਦਿਵਿਅੰਗ ਵਿਦਿਆਰਥੀਆਂ ਲਈ 3%
  6. ਖਿਡਾਰੀਆਂ ਲਈ  2%
  7. ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਬੱਚਿਆਂ ਲਈ 2%
  8. ਖਾੜਕੂਆਂ,ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਦੌਰਾਨ 100% ਨਕਾਰਾ ਹੋਏ ਵਿਅਕਤੀਆਂ,ਸਿੱਖ ਪ੍ਰਵਾਸੀ,ਅੰਦਰੂਨੀ ਪ੍ਰਵਾਸੀ,ਬਾਹਰੀ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਲਈ 2%
  9. ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਲਈ 2%
  10. ਪੇਂਡੂ ਵਿਦਿਆਰਥੀਆਂ ਲਈ ਵਾਧੂ ਸੀਟਾਂ  10%      
ਨੋਟ : ਉਨ੍ਹਾਂ ਵਿਦਿਆਰਥੀਆਂ ਲਈ 10% ਸੀਟਾਂ ਵਾਧੂ ਰਾਖਵੀਆਂ ਰੱਖੀਆਂ ਗਈਆਂ ਹਨ ਜਿੰਨ੍ਹਾ ਨੇ 10ਵੀ / 10+2 ਦੀ ਪ੍ਰੀਖਿਆ ਕਿਸੇ ਅਜਿਹੇ ਪੇਂਡੂ ਸਕੂਲ ਤੋ ਪਾਸ ਕੀਤੀ ਹੋਵੇ ਜਿਹੜਾ ਕਿਸੇ ਮਿਊਂਸਪਲ ਕਾਰਪੋਰੇਸ਼ਨੇ ਕਮੇਟੀੇ ਸਮਾਲ ਟਾਊਨ ਨੋਟੀਫਾਈਡ ਏਰੀਆ ਦੇ ਘੇਰੇ ਵਿਚ ਨਹੀਂ ਆਉਂਦਾ, ਅਜਿਹੇ ਉਮੀਦਵਾਰਾਂ ਲਈ ਅਖੀਰਲੀ ਪ੍ਰੀਖਿਆ ਤੋ ਪਹਿਲਾਂ ਪੰਜ ਸਾਲ ਲਈ ਅਜਿਹੇ ਸਕੂਲ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੋਵੇਗਾ ਅਤੇ ਸਬੰਧਤ ਸਕੂਲ਼ ਦੇ ਹੈਡਮਾਸਟਰ/ਪ੍ਰਿੰਸੀਪਲ ਅਤੇਤਹਿਸੀਲਦਾਰ ਤੋ ਇਹ ਸਰਟੀਫਿਕੇਟ ਦਾਖਲੇ ਸਮੇਂ ਪੇਸ਼ ਕਰਨਾ ਹੋਵੇਗਾ। ਸਬੰਧਤ ਫਾਰਮ 'ਤੇ ਰੂਰਲ ਏਰੀਆ ਦੀ ਪੜਾਈ ਦਾ ਸਰਟੀਫਿਕੇਟ ਇੰਟਰਵਿਉ ਦੀ ਮਿਤੀ ਜਾਂ ਉਸ ਤੋਂ  ਪਹਿਲਾਂ ਦਾ ਬਣਿਆ ਹੋਣਾ ਚਾਹੀਦਾ ਹੈ। ਬਾਅਦ ਵਿਚ ਬਣੇ ਸਰਟੀਫਿਕੇਟ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। (ਹਵਾਲਾ ਯੂਨੀਵਰਸਿਟੀ ਪੱਤਰ ਨੰ: 4914-5032/ਕਾਲਜ/ਜੀ-ਸੀ-6 ਮਿਤੀ 26-5-2006)
  1. ਯੁਵਕ ਮੇਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਸਾਰੇ ਕੋਰਸਾਂ ਲਈ ਐਂਟਰੀ ਪੁਆਇੰਟ ਤੇ ਵਾਧੂ ਸੀਟਾਂ ਦੀ ਗਿਣਤੀ ਅੱਠ ਹੋਵੇਗੀ। ਇਸਦੀ ਮੈਰਿਟ ਦਾ ਫੈਸਲਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਹੋਵੇਗਾ। ਇਹ ਦਾਖਲੇ ਪ੍ਰਿੰਸੀਪਲ ਸਾਹਿਬ ਵਲੋਂ ਬਣਾਈ ਕਮੇਟੀ ਕਰੇਗੀ। (ਯੂਨੀਵਰਸਿਟੀ ਪੱਤਰ ਨੰ:40284100 ਓ.ਐਸ/ਕਾਲਜ ਮਿਤੀ 4-7-2003)
  2. ਹਰੇਕ ਕੋਰਸ ਵਿੱਚ ਦੋ (02) ਸੀਟਾਂ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਲਈ ਸੁਪਰਨੁਮਰੇਰੀ ਕੋਟਾ ਅਧੀਨ ਰਾਖਵੀਆਂ ਹੋਣਗੀਆਂ।
ਨੋਟ :  ਸੰਬੰਧਿਤ ਸ਼੍ਰੇਣੀਆਂ ਦੇ ਪ੍ਰਮਾਣ ਲਈ ਹੇਠ ਲਿਖੇ ਅਨੁਸਾਰ ਯੋਗ ਅਧਿਕਾਰੀ  ਵਲੋਂ ਦਿੱਤਾ ਸਰਟੀਫਿਕੇਟ ਇੰਟਰਵਿਊ ਦੀ ਤਰੀਕ ਨੂੰ  ਪੇਸ਼ ਕਰਨਾ ਲਾਜ਼ਮੀ ਹੈ।
  1. ਅਨੁਸੂਚਿਤ ਸ਼੍ਰੇਣੀਆਂ, ਕਬੀਲੇ ਅਤੇ ਪਛੜੀਆਂ ਸ਼੍ਰੇਣੀਆਂ, ਰੂਰਲ ਏਰੀਆ ਦੇ ਵਿਦਿਆਰਥੀਆਂ ਲਈ ਰੂਰਲ ਏਰੀਆ ਦੀ ਪੜਾਈ ਦਾ ਸਰਟੀਫਿਕੇਟ ਐਸ.ਡੀ.ਐਮ.ਜਾਂ ਤਹਿਸੀਲਦਾਰ ਪਾਸੋਂ ਤਸਦੀਕ ਕੀਤਾ ਹੋਵੇ।
  2. ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।
  3. ਸਿੱਖ ਪ੍ਰਵਾਸੀ ਦੀ ਹਾਲਤ ਵਿਚ ਡੀ.ਸੀ. ਅਤੇ  ਬਾਕੀ ਲਈ ਐਸ.ਡੀ.ਐਮ. ਤੋਂ ਲਿਆ ਸਰਟੀਫਿਕੇਟ ਪੇਸ਼ ਕਰਨਾ ਜ਼ਰੂਰੀ ਹੈ।
ਦਾਖਲੇ ਸੰਬੰਧੀ ਜਰੂਰੀ ਹਦਾਇਤਾਂ
1   ਵਿਦਿਆਰਥੀ ਵੱਖ-ਵੱਖ ਫੈਕਲਟੀਆਂ ਲਈ ਜਿਵੇਂ ਕਿ ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ ਆਦਿ ਇੱਕ ਤੋਂ   ਵੱਧ ਆਨ ਲਾਇਨ ਫਾਰਮ ਭਰ ਸਕਦਾ ਹੈ, ਇੱਕ ਤੋ  ਵਧ ਆਨ-ਲਾਇਨ ਫਾਰਮ ਭਰਨ ਵਾਲੇ ਵਿਦਿਆਰਥੀ ਤੋਂ 10/ ਰੁ: ਪ੍ਰਤਿ ਕਲਾਸ  ਰਜਿਸਟਰੇਨਸ਼ ਫੀਸ ਲਈ ਜਾਵੇਗੀ।
2   ਜਮਾਤ ਵਿਚ ਦਾਖਲਾ ਨਵੇਂ ਆਨ ਲਾਇਨ ਦਾਖਲੇ ਫਾਰਮ ਭਰਨ ਦੇ ਅਧਾਰ ਤੇ ਹੋਵੇਗਾ। ਇਹ ਨਿਯਮ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗਾ।
3  ਜੇਕਰ ਕੋਈ ਵੀ ਵਿਦਿਆਰਥੀ ਕਿਸੇ ਵੀ ਗਲਤ ਬਿਆਨੀ ਕਰਕੇ ਕਾਲਜ ਵਿੱਚ ਦਾਖਲਾ ਲੈਂਦਾ ਹੈ ਤਾਂ ਉਸਦਾ ਦਾਖਲਾ ਕਿਸੇ ਵੀ ਸਮੇਂ ਪਤਾ ਲੱਗਣ ਉਪਰੰਤ ਰੱਦ ਕੀਤਾ ਜਾਵੇਗਾ ਹੈ ਅਤੇ ਉਸ ਵਿਦਿਆਰਥੀ ਦੀ ਫੀਸ ਵਾਪਸ ਨਹੀਂ ਕੀਤੀ ਜਾਵੇਗੀ।
4  ਸਾਰੇ ਨਵੇਂ   ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ  ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ। 
5  ਸਾਰੀਆਂ ਕਲਾਸਾਂ ਦੇ ਦਾਖਲੇ ਮੈਰਿਟ ਦੇ ਆਧਾਰ ਤੇ ਹੋਣਗੇ।
6 ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਨੂੰ ਦਾਖਲਾ ਕਮੇਟੀ ਵੱਲੋਂ ਤੁਰੰਤ ਆਪਣੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।।
7  ਵਿਦਿਆਰਥੀ ਉਸੇ ਦਿਨ  Debit card/Credit card/Netbanking ਰਾਹੀਂ  ਵਿੱਚ ਆਪਣੀ ਫੀਸ  ਕਾਲਜ ਦੀ ਵੈਬ ਸਾਇਟ www.grcb.ac.in  ਤੇ ਆਨ-ਲਾਇਨ ਹੀ ਜਮ੍ਹਾਂ ਕਰਵਾਉਣਗੇੇ। ਕੋਈ ਚਲਾਨ ਨਹੀਂ ਦਿੱਤਾ ਜਾਵੇਗਾ। ਕੈਸ਼ ਜਾਂ ਚੈ੍ਕ ਨਹੀਂ ਲਿਆ ਜਾਵੇਗਾ । ਜਿਹੜੇ ਵਿਦਿਆਰਥੀ ਫੀਸ ਸਮੇ ਸਿਰ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ। ਸਮੇਂ ਸਿਰ ਫੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਉਸਦੀ ਸੀਟ ਵੇਟਿੰਗ ਲਿਸਟ ਉੱਤੇ ਵਿਦਿਆਰਥੀ ਨੂੰ ਦਿਤੀ ਜਾਵੇਗੀ।
  1. ਸਪੋਰਟਸ ਦੇ ਕੋਟੇ ਵਿਚ ਕੇਵਲ ਉਹਨਾਂ ਖਿਡਾਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿਤਾ ਜਾਵੇਗਾ ਜਿਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਘੱਟੋ-ਘੱਟ ਜ਼ਿਲ੍ਹੇ, ਕਾਲਜ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਜ/ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਹੋਵੇ।
  2. ਜਿਸ ਵਿਦਿਆਰਥੀ ਦਾ ਨਤੀਜਾ ਬਾਕੀਆਂ ਨਾਲੋਂ ਦੇਰ ਨਾਲ ਨਿਕਲਦਾ ਹੈ, ਉਹ ਨਤੀਜਾ ਕਾਰਡ ਤੇ ਛਪੀ ਤਾਰੀਖ ਤੋਂ 10 ਦਿਨ ਦੇ ਅੰਦਰ-ਅੰਦਰ ਕਾਲਜ ਵਿਚ ਦਾਖਲਾ ਪ੍ਰਾਪਤ ਕਰ ਸਕਦਾ ਹੈ ਬਸ਼ਰਤੇ ਉਹ ਦਾਖਲੇ ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਦਾ ਹੋਵੇ ਅਤੇ ਸੀਟਾਂ ਖਾਲੀ ਹੋਣ।
  3. ਕਾਲਜ ਵਿਚ ਪਹਿਲਾਂ ਪੜ੍ਹਦੇ ਵਿਦਿਆਰਥੀਆਂ ਨੂੰ, ਅਗਲੀ ਕਲਾਸ (ਭਾਗ ਦੂਜਾ ਜਾਂ ਤੀਜਾ) ਵਿਚ ਦਾਖਲਾ, ਯੁਨੀਵਰਸਿਟੀ ਵਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਪਹਿਲ ਦੇ ਅਧਾਰ ਤੇ ਹੀ ਦਿਤਾ ਜਾਵੇਗਾ।
  4. ਬੀ.ਏ.,  ਬੀ.ਕਾਮ., ਬੀ.ਐਸ.ਸੀ.,  ਬੀ.ਬੀ.ਏ.,  ਬੀ.ਸੀ.ਏ.,   ਭਾਗ ਦੂਸਰਾ ਅਤੇ ਤੀਸਰਾ ਵਿਚ ਦਾਖਲਾ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਹੀ ਦਿਤਾ ਜਾਵੇਗਾ। ਬੀ.ਏ., ਬੀ.ਕਾਮ., ਬੀ.ਕਾਮ(ਆਨਰਜ), ਬੀ.ਐਸਸੀ.,  ਬੀ.ਬੀ.ਏ.,  ਬੀ.ਸੀ.ਏ.,  ਭਾਗ-2 ਅਤੇ ਭਾਗ-3 ਵਿੱਚ ਪਿਛਲੇ ਇਮਤਿਹਾਨਾ ਵਿਚ ਘੱਟੋ ਘੱਟ 60 ਪ੍ਰੀਤਸ਼ਤ ਨੰਬਰ ਪ੍ਰਾਪਤ ਕਰਨ ਵਾਲੇ ਦੂਸਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਖਾਲੀ ਸੀਟਾਂ ਤੇ ਦਾਖਲਾ ਮੈਰਿਟ ਦੇ ਆਧਾਰ 'ਤੇ ਪ੍ਰਿੰਸੀਪਲ ਦੀ ਆਗਿਆ ਨਾਲ ਦਿੱਤਾ ਜਾ ਸਕਦਾ ਹੈ।
  5. ਯੂਨੀਵਰਸਿਟੀ,ਬੋਰਡ ਪ੍ਰੀਖਿਆ ਵਿਚ ਫੇਲ੍ਹ ਹੋਏ, ਰਿਵਰਟ ਹੋਏ ਵਿਦਿਆਰਥੀ, ਪ੍ਰੀਖਿਆ ਵਿਚ ਗੈਰ ਹਾਜ਼ਰ, ਪ੍ਰੀਖਿਆ ਵਿਚ ਪਰਚੇ ਛਡ ਜਾਣ ਵਾਲੇ, ਪਿਛਲੇ ਸਾਲਾਂ ਵਿਚ ਪੜ੍ਹਾਈ ਛਡੀ ਰਖਣ ਵਾਲੇ ਅਤੇ ਯੂਨੀਵਰਸਿਟੀ ਵਲੋ ਲਾਈਆਂ ਕੰਡੀਸ਼ਨਾਂ ਨਾ ਪੂਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿਤਾ ਜਾਵੇਗਾ।
  6. ਕਾਲਜ ਦੀ ਵਿਵਸਥਾ ਨੂੰ ਧਿਆਨ ਵਿਚ ਰਖਦੇ ਹੋਏ, ਪ੍ਰਿੰਸੀਪਲ ਵਲੋਂ ਕਿਸੇ ਵੀ ਦਾਖਲੇ ਜਾਂ ਮੁੜ ਦਾਖਲੇ ਤੋਂ ਨਾਂਹ ਕੀਤੀ ਜਾ ਸਕਦੀ ਹੈ।
  • ਗੈਪ ਸਬੰਧੀ ਦਾਖਲਾ ਨਿਯਮ:
    • ਬੀ ਏ, ਬੀ ਕਾਮ, ਵਿਚ ਗੈਪ ਸਾਲ ਵਾਲੇ ਵਿਦਿਆਥੀਆਂ ਨੂੰ ਆਮ ਤੌਰ ਤੇ ਦਾਖਲਾ ਨਹੀ ਦਿਤਾ ਜਾਵੇਗਾ।
    • ਐਮ.ਏ., ਬੀ ਐਸਸੀ (ਨਾਨ ਮੈਡੀਕਲ ਅਤੇ ਮੈਡੀਕਲ) ਅਤੇ ਬੀ ਐਸਸੀ (ਇਕਨਾਮਿਕਸ) ਵਿਚ ਜੇਕਰ ਸੀਟਾਂ ਖਾਲੀ ਰਹਿ ਜਾਣ ਤਾਂ ਇਕ ਸਾਲ ਦੇ ਗੈਪ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਦਾਖਲਾ ਦਿਤਾ ਜਾ ਸਕਦਾ ਹੈ।
  • ਜਰੂਰੀ ਸੂਚਨਾ
    1. ਪੰਜਾਬੀ ਯੂਨੀਵਰਸਿਟੀ ਦੇ ਪੱਤਰ ਨੰ: 2335-2459 ਮਿਤੀ 16-4-99 ਅਨੁਸਾਰ_ਵਿਗਿਆਨ, ਕਾਮਰਸ ਅਤੇ ਹੋਰ ਤਕਨੀਕੀ ਵਿਸ਼ਿਆਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ, ਜਿਨ੍ਹਾਂ ਨੇ ਪਹਿਲਾਂ ਮੈਟ੍ਰਿਕ ਪੱਧਰ ਤੱਕ ਦੀ ਪੰਜਾਬੀ ਦੀ ਪ੍ਰੀਖਿਆ ਪਾਸ ਨਹੀ ਕੀਤੀ, ਉਹਨਾਂ ਲਈ ਆਪਣੇ ਕੋਰਸ ਦੌਰਾਨ ਮੈਟ੍ਰਿਕ ਪੱਧਰ ਦੀ ਪੰਜਾਬੀ ਪ੍ਰੀਖਿਆ ਜਾਂ ਪੰਜਾਬੀ ਪ੍ਰਵੇਸ਼ਿਕਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ।
    2. (1-1-2013 ਨੂੰ ਜਿਹੜੇ 18 ਸਾਲ ਤੋਂ ਵਧ ਹਨ, ਜ੍ਹਿਨਾਂ ਦੀ ਵੋਟ ਨਹੀਂ ਬਣੀ, ਉਹ ਦਾਖਲਾ ਉਪਰੰਤ ਲਾਇਬ੍ਰੇਰੀ ਵਿਚੋਂ ਫਾਰਮ ਲੈ ਕੇ ਭਰਨ। ਇਸ ਤੋਂ ਬਾਅਦ ਹੀ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ।
    3. ਯੂਨੀਵਰਸਿਟੀ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਦਾਖਲੇ ਅਤੇ ਫੰਡਾਂ ਸੰਬੰਧੀ ਨਿਯਮਾਂ ਵਿੱਚ ਪੰਜਾਬੀ ਯੂਨੀਵਰਸਿਟੀ/ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸਿਰ ਕੀਤੀਆਂ ਤਬਦੀਲੀਆਂ ਲਾਗੂ ਹੋਣਗੀਆਂ।
    4. ਬਿਨਾਂ ਕਿਸੇ ਅਗੇਤੀ ਸੂਚਨਾ ਦੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਾਸਪੈਕਟਸ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦਾ ਅਧਿਕਾਰ ਪ੍ਰਾਪਤ ਹੈ।
    This document was last modified on: 30-07-2020