ਕਾਲਜ ਪੁਸਤਕਾਲਾ ਅਤੇ ਕਾਲਜ ਮੈਗਜ਼ੀਨ

 1. ਜਿਥੇ ਵਿਦਿਆਰਥੀਆਂ ਦੀ ਪੜਾਈ ਲਈ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਹੈ, ਖੁੱਲ੍ਹੇ ਤੇ ਹਵਾਦਾਰ ਕਮਰਿਆਂ ਵਿੱਚ ਸਥਾਪਿਤ ਹੈ  ਅਤੇ  ਈ-ਲਾਇਬਰੇਰੀ ਸਥਾਪਿਤ ਕੀਤੀ ਗਈ ਹੈ।
 2. ਹਰ ਜਮਾਤ ਦੇ ਵਿਦਿਆਰਥੀ ਨੂੰ ਇੱਕ ਸਮੇ ਦੋ ਪੁਸਤਕਾਂ ਮਿਲ ਸਕਦੀਆਂ ਹਨ।
 3. ਜੇ ਵਿਦਿਆਰਥੀ ਕਾਲਜ ਪੁਸਤਕਾਲੇ ਦੀ ਕਿਤਾਬ ਗੁਆ ਦੇਵੇ ਜਾਂ ਖਰਾਬ ਕਰ ਦੇਵੇ ਤਾਂ ਉਸ ਨੂੰ ਕਿਤਾਬ ਦਾ ਵਰਤਮਾਨ ਮੁੱਲ ਭਰਨਾ ਪਵੇਗਾ। ਕਿਤਾਬ ਦੇ ਕਿਸੇ ਸੈਟ ਜਾਂ ਲੜੀ ਵਿੱਚੋ ਗਵਾਚੀ ਜਾਂ ਖਰਾਬ ਕੀਤੀ ਕਿਤਾਬ ਦੀ ਥਾਂ ਸਮੁਚੇ ਸੈਟ ਜਾਂ ਲੜੀ ਦਾ ਮੁਲ ਭਰਨਾ ਪਵੇਗਾ। ਇਸ ਸੰਬੰਧੀ ਪ੍ਰਿੰਸੀਪਲ ਦਾ ਫੈਸਲਾ ਆਖਰੀ ਹੋਵੇਗਾ।
 4. ਹਰ ਵਿਦਿਆਰਥੀ ਨੂੰ ਇਕ ਲਾਇਬਰੇਰੀ ਕਾਰਡ ਦਿਤਾ ਜਾਂਦਾ ਹੈ। ਕਿਤਾਬ ਲੈਣ ਜਾਂ ਵਾਪਿਸ ਕਰਨ ਦਾ ਇੰਦਰਾਜ ਇਸ ਕਾਰਡ ਉਤੇ ਕੀਤਾ ਜਾਵੇਗਾ। ਇੰਦਰਾਜ ਕਰਵਾਉਣ ਦੀ ਜ਼ਿੰਮੇਵਾਰੀ ਵਿਦਿਆਰਥੀ ਦੀ ਆਪਣੀ ਹੈ। ਇਸ ਕਾਰਡ ਉਤੇ ਦਰਜ ਹੋਈ ਸਾਰੀਆਂ ਕਿਤਾਬਾਂ ਦਾ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ। ਜੇ ਕਾਰਡ ਗੁਆਚ ਜਾਵੇ ਤਾਂ ਲਾਇਬ੍ਰੇਰੀਅਨ ਨੂੰ ਤੁਰੰਤ ਇਤਲਾਹ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਇਸ ਕਾਰਡ ਦੀ ਵਰਤੋ ਨਾ ਕਰ ਸਕੇ।
 5. ਪੁਸਤਕਾਲਾ ਦੇ ਖੁਲ੍ਹੇ ਰਹਿਣ ਦਾ ਸਮਾਂ ਉਹੀ ਹੋਵੇਗਾ ਜੋ ਕਾਲਜ ਖੁਲ੍ਹੇ ਰਹਿਣ ਦਾ ਸਮਾਂ ਹੁੰਦਾ ਹੈ।
 6. ਪੁਸਤਕਾਂ 10 ਵਜੇ ਤੋ 2 ਵਜੇ ਤੱਕ ਦਿੱਤੀਆਂ ਜਾਂਦੀਆਂ ਹਨ। ਪੁਸਤਕਾਂ ਲੈਣ ਲਈ ਅਰਜ਼ੀ ਛਪੇ ਫਾਰਮ ਉਪਰ ਦੇਣੀ ਚਾਹੀਦੀ ਹੈ। ਪੁਸਤਕਾਲੇ ਵਿੱਚੋ ਉਧਾਰ ਲਈ ਪੁਸਤਕ ਵੱਧ ਤੋ ਵੱਧ 14 ਦਿਨ ਲਈ ਰੱਖੀ ਜਾ ਸਕਦੀ ਹੈ। ਜੇ ਮਿਆਦ ਖਤਮ ਹੋਣ ਤੇ ਪੁਸਤਕ ਵਾਪਿਸ ਨਾ ਕੀਤੀ ਜਾਵੇ ਤਾਂ ਇੱਕ ਰੁਪੲੈ ਪ੍ਰਤੀ ਪੁਸਤਕ ਪ੍ਰਤੀ ਦਿਨ ਜ਼ੁਰਮਾਨਾ ਕੀਤਾ ਜਾਵੇਗਾ।
 7. ਪੁਸਤਕਾਲੇ ਦੀ ਅਧਿਐਨਸ਼ਾਲਾ ਵਿੱਚ ਚੁੱਪ ਦੀ ਮਰਯਾਦਾ ਕਾਇਮ ਰਖਣੀ ਜ਼ਰੂਰੀ ਹੈ। ਮਰਯਾਦਾ ਭੰਗ ਕਰਨ ਵਾਲੇ ਨੂੰ ਲਾਇਬਰੇਰੀਅਨ, ਪ੍ਰਿੰਸੀਪਲ ਦੀ ਆਗਿਆ ਨਾਲ ਜੁਰਮਾਨਾ ਕਰ ਸਕਦਾ ਹੈ, ਉਸਤੋ ਕੁੱਝ ਸਮੇ ਲਈ ਪੁਸਤਕਾਲਾ ਵਰਤਣ ਲਈ ਮਿਲੇ ਅਧਿਕਾਰ ਵਾਪਿਸ ਲੈ ਸਕਦਾ ਹੈ।
 8. ਵਿਦਿਆਰਥੀਆਂ ਕੋਲੋ ਇਮਤਿਹਾਨ ਦੇ ਰੋਲ ਨੰਬਰ ਦੇਣ ਸਮੇ ਲਾਇਬਰੇਰੀ ਦੀਆਂ ਪੁਸਤਕਾਂ ਵਾਪਿਸ ਹੋਣੀਆਂ ਚਾਹੀਦੀਆਂ ਹਨ।
 9. ਪੁਸਤਕਾਲਾ ਅਪ੍ਰੈਲ ਵਿਚ 15 ਦਿਨ ਜਾਂਚ-ਪੜਤਾਲ ਲਈ ਬੰਦ ਹੋਵੇਗਾ।ਉਸ ਸਮੇ ਸਾਰੀਆਂ ਪੁਸਤਕਾਂ ਵਾਪਿਸ ਹੋਣੀਆਂ ਚਾਹੀਦੀਆਂ ਹਨ।
 10. ਲਾਇਬਰੇਰੀ ਦੀ ਸਹਾਇਤਾ ਲਈ ਵਿਦਿਆਰਥੀ ਵੀ ਨਿਯੁਕਤ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਇਕ ਸੈਸ਼ਨ ਲਈ ਸਿਲੇਬਸ ਅਨੁਸਾਰ ਕਿਤਾਬਾਂ ਦਿੱਤੀਆਂ ਜਾਣਗੀਆਂ। ਇਹ ਸਹੂਲਤ ਵੱਧ ਤੋ ਵੱਧ 10 ਵਿਦਿਆਰਥੀਆਂ ਲਈ ਹੈ। ਇਹ ਵਿਦਿਆਰਥੀ ਇਸ ਕੰਮ ਲਈ ਅਰਜ਼ੀਆਂ ਲਾਇਬ੍ਰੇਰੀਅਨ ਪਾਸ ਦਾਸ਼ਲੇ ਦੀ ਮਿਤੀ ਤੋ 15 ਦਿਨ ਦੇ ਅੰਦਰ ਦੇ ਸਕਦੇ ਹਨ।
 11. ਲਾਇਬਰੇਰੀ ਤੋ ਕੁਝ ਬਕਾਇਆ ਨਹੀ ਦਾ ਸਰਟੀਫਿਕੇਟ ਲੈਣ ਵੇਲੇ ਲਾਇਬਰੇਰੀ ਸ਼ਨਾਖਤੀ ਕਾਰਡ ਰੱਦ ਕਰ ਦਿੱਤਾ ਜਾਵੇਗਾ, ਪਰ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਇਹ ਰੱਦ ਕੀਤਾ ਸ਼ਨਾਖਤੀ ਕਾਰਡ ਫੋਟੋ ਸਮੇਤ ਸੰਭਾਲ ਕੇ ਰਖਣ, ਕਿਉਕਿ ਇਸ ਕਾਰਡ ਤੋ ਬਗੈਰ ਕਾਲਜ ਮੈਗਜ਼ੀਨ, ਲਾਇਬਰੇਰੀ ਸਕਿਉਰਟੀ ਅਤੇ ਯੂਨੀਵਰਸਿਟੀ ਕੁੱਲ ਅੰਕ ਸਰਟੀਫਿਕੇਟ ਆਦਿ ਨਹੀ ਦਿਤੇ ਜਾਣਗੇ।
 

ਕਾਲਜ ਮੈਗਜ਼ੀਨ

 • ਰਾਜਿੰਦਰਾ ਕਾਲਜ ਦਾ ਸਾਹਿਤਿਕ ਮੈਗਜ਼ੀਨ ਹੈ।
 • ਇਸ ਲਈ ਵਿਦਿਆਰਥੀ ਤੇ ਪ੍ਰਾਧਿਆਪਕ ਆਪਣੀਆਂ ਸਾਹਿਤਿਕ ਗਤੀਵਿਧੀਆਂ ਪ੍ਰਸਤੁਤ ਕਰਦੇ ਹਨ।
 • ਇਸ ਵਿਚ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਰਚਨਾਵਾਂ ਛਪਦੀਆਂ ਹਨ।
 • ਇਸ ਤੋ ਇਲਾਵਾ ਇਸ ਵਿਚ ਵਿਗਿਆਨ ਅਤੇ ਪਿਕਟੋਰੀਅਲ ਸੈਕਸ਼ਨ, ਕਾਮਰਸ ਤੇ ਪਾਪੂਲੇਸ਼ਨ, ਐਜ਼ੂਕੇਸ਼ਨ ਸੈਕਸ਼ਨ, ਹਿਉਮੈਟੀਜ਼ ਸੈਕਸ਼ਨ ਅਤੇ ਕਾਲਜ ਦਰਪਣ ਸੈਕਸ਼ਨ ਵੀ ਹਨ।
 • ਵਿਦਿਆਰਥੀ ਸੰਪਾਦਕਾਂ ਦੀ ਚੋਣ ਇਕ ਲਿਖਤੀ ਪ੍ਰੀਖਿਆ ਰਾਹੀ ਕੀਤੀ ਜਾਂਦੀ ਹੈ  ਜਿਸ ਦੀ ਸੂਚਨਾ ਨੋਟਿਸ ਬੋਰਡ ਤੇ ਲਗਾ ਦਿਤੀ ਜਾਂਦੀ ਹੈ।
 • ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰਚਨਾਵਾਂ ਸਬੰਧਤ ਐਡੀਟਰ ਨੂੰ ਸਮੇ ਸਿਰ ਕਾਲਜ ਮੈਗਜ਼ੀਨ ਵਿਚ ਛਾਪਣ ਲਈ ਦੇਣ।
This document was last modified on: 17-06-2014