ਕਾਲਜ ਵਿਚ ਕਲਬਾਂ/ਐਸੋਸੀਏਸ਼ਨਾਂ/ਸੈਲਾਂ ਦੀ ਜਾਣਕਾਰੀ

ਕਾਲਜ ਵਿੱਚ ਹੇਠ ਲਿਖੇ ਕਲੱਬ, ਐਸੋਸਿਏਸ਼ਨਜ਼, ਸੈੱਲ ਹੋਂਦ ਵਿੱਚ ਹਨ ਅਤੇ ਵਿਦਿਆਰਥੀ ਇਨ੍ਹਾਂ ਦੇ ਮੈਂਬਰ ਬਣ ਸਕਦੇ ਹਨ ਪਰ ਕੋਈ ਵੀ ਵਿਦਿਆਰਥੀ ਦੋ ਤੋਂ ਵੱਧ ਕਲਬਾਂ ਦਾ ਮੈਂਬਰ ਨਹੀਂ ਬਣ ਸਕਦਾ।
ਕਲੱਬ ਦਾ ਨਾਂ
ਇੰਚਾਰਜ ਦਾ ਨਾਂ
ਨੇਚਰ ਕਲੱਬ
ਪ੍ਰੋ: Gurjit Kaur
ਹੈਲਥ ਕਲੱਬ
ਪ੍ਰੋ: Jagjeewan Kaur
ਪੋਪੂਲੇਸ਼ਨ ਕਲੱਬ
ਪ੍ਰੋ: Gursharan Kaur Cheema
ਡਿਬੇਟ ਕਲੱਬ
ਪ੍ਰੋ: Rainee
ਰਾਜਿੰਦਰਾ ਯੁਵਾ ਕਲੱਬ
ਪ੍ਰੋ  Gurjit Singh Mann (ਕੁਆਰਡੀਨੇਟਰ) 


ਪੀ.ਟੀ.ਏ. (ਮਾਪੇ-ਅਧਿਆਪਕ ਐਸੋਸੀਏਸ਼ਨ)
ਕਾਲਜ ਵਿੱਚ ਮਾਪੇ-ਅਧਿਆਪਕ ਐਸੋਸੀਏਸ਼ਨ (ਪੀ.ਟੀ.ਏ.) ਬਣੀ ਹੋਈ ਹੈ। ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਇਸ ਦੇ ਮੈਬਰ ਹਨ। ਪੀ.ਟੀ.ਏ. ਦੀ ਜਰਨਲ ਬਾਡੀ ਦੀ ਮੀਟਿੰਗ ਅਗਸਤ ਮਹੀਨੇ ਦੇ ਅਖੀਰਲੇ ਸ਼ਨੀਵਾਰ ਬਾਅਦ ਦੁਪਿਹਰ 1 ਵਜੇ ਕਾਲਜ ਕੈਪਸ ਵਿੱਚ ਹੋਵੇਗੀ। ਸਾਰੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਣ ਕਿਉਕਿ ਇਸ ਮੀਟਿੰਗ ਵਿੱਚ ਨਵੀ ਕਾਰਜਕਾਰਨੀ ਮੈਬਰਾਂ ਦੀ ਚੋਣ ਕੀਤੀ ਜਾਵੇਗੀ।

ਪੀ.ਟੀ. ਏ ਕਾਜਕਰਣੀ ਕਮੇਟੀ 
ਪ੍ਰਧਾਨ
ਸੀਨੀਅਰ ਮੀਤ ਪ੍ਰਧਾਨ
ਮੀਤ ਪ੍ਰਧਾਨ                                    
ਸਕੱਤਰ
ਵਿੱਤ ਸਕੱਤਰ
ਸੰਯੁਕਾ ਸਕੱਤਰ


ROSS (Regd. No. 171/2004)

ਕਾਲਜ ਦੀ ਬੇਹਤਰੀ ਲਈ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਬਣਾਈ ਗਈ ਹੈ। ਜਿਸ ਦਾ ਨਾਮ ਰਜਿੰਦਰਾ ਓਲਡ ਸਟੁਡੈਂਟਸ ਸੋਸਾਇਟੀ (ROSS) ਹੈ। ਇਹ ਸੋਸਾਇਟੀ 171/2004  ਨੰਬਰ ਅਧੀਨ ਰਜਿਸਟਰਡ ਹੈ। ਕੋਈ ਵੀ ਕਾਲਜ ਦਾ ਪੁਰਾਣਾ ਵਿਦਿਆਰਥੀ/ ਕਾਲਜ ਕਰਮਚਾਰੀ 500 ਰੁ: ਦੇ ਕੇ ਇਸ ਸੋਸਾਇਟੀ ਦਾ ਜੀਵਨ ਭਰ ਲਈ ਮੈਂਬਰ ਬਣ ਸਕਦਾ ਹੈ। ਵਧੇਰੇ ਜਾਣਕਾਰੀ ਲਈ ਪ੍ਰੋ: Makhan Singh, Deptt. of Physics ਨਾਲ ਸਪੰਰਕ ਕਰ ਸਕਦੇ ਹੋ।

ਟਿਊਟੋਰੀਅਲ ਗਰੁੱਪ ਪ੍ਰਣਾਲੀ

1) ਕਾਲਜ ਦੇ ਹਰ ਵਿਦਿਆਰਥੀ ਨੂੰ ਕਿਸੇ ਇਕ ਟਿਊਟੋਰੀਅਲ ਗਰੁੱਪ ਵਿਚ ਸ਼ਾਮਲ ਕੀਤਾ ਜਾਵੇਗਾ। ਟਿਊਟਰ ਆਪਣੇ ਗਰੁੱਪ ਦੇ ਵਿਦਿਆਰਥੀਆਂ ਦੀ ਕਾਲਜ ਵਿਚ ਸਰਬ ਪਖੀ ਉਨਤੀ ਦਾ ਧਿਆਨ ਰਖਦਾ ਹੈ।
2) ਕਿਸੇ ਵਿਦਿਆਰਥੀ ਨੂੰ ਗਰੁੱਪ ਬਦਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
3) ਹਰ ਵਿਦਿਆਰਥੀ ਲਈ ਸਮੇਂ-ਸਮੇਂ ਹੋਣ ਵਾਲੀਆਂ ਗਰੁੱਪ ਮੀਟਿੰਗਾਂ ਵਿਚ ਹਾਜ਼ਰ ਹੋਣਾ ਜਰੂਰੀ ਹੈ। ਗੈਰਹਾਜ਼ਰ ਵਿਦਿਆਰਥੀ ਨੂੰ ਵਿਸ਼ੇਸ਼ ਜੁਰਮਾਨਾ ਕੀਤਾ ਜਾਵੇਗਾ।
4) ਵਿਦਿਆਰਥੀ ਨੂੰ ਚਾਹੀਦਾ ਹੈ ਕਿ ਕਾਲਜ ਵਿਚ ਆਪਣੀਆਂ ਕਾਰਵਾਈਆਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਸਮੇਂ ਸਿਰ ਆਪਣੇ ਟਿਊਟਰ ਦੇ ਰਿਕਾਰਡ ਵਿਚ ਦਰਜ ਕਰਵਾ ਦੇਵੇ।
5) ਟਿਊਟਰ ਆਪਣੇ ਗਰੁੱਪਾਂ ਦੇ ਵਿਦਿਆਰਥੀਆਂ ਦੀ ਉਨਤੀ ਦਾ ਰਿਕਾਰਡ ਰਖੇਗਾ। ਉਹ ਉਹਨਾਂ ਦੇ ਚਰਿਤਰ ਸਰਟੀਫਿਕੇਟ ਤੋਂ ਇਲਾਵਾ  ਉਹਨਾਂ ਦੀ ਵਿਦਿਅਕ ਉਨਤੀ ਰਿਪੋਰਟ ਤੇ ਟਿਪਣੀ ਵੀ ਕਰੇਗਾ।


This document was last modified on: 24-04-2020