ਵੱਖ-ਵੱਖ ਸ਼੍ਰੇਣੀਆਂ ਦੇ ਦਾਖਲੇ ਸੰਬੰਧੀ ਨਿਯਮ

 1. ਬੀ.ਐਸਸੀ. ਭਾਗ-1 (ਮੈਡੀਕਲ, ਨਾਨ-ਮੈਡੀਕਲ ) (ਸਮੈਸਟਰ ਪ੍ਰਣਾਲੀ) ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਬੋਰਡ ਦਾ ਸੈਕੰਡਰੀ ਭਾਗ ਦੂਜਾ ਜਾਂ ਇਸਦੇ ਬਰਾਬਰ ਦੀ ਮਾਨਤਾ ਪ੍ਰਾਪਤ ਕੋਈ ਹੋਰ ਇਮਤਿਹਾਨ ਸਾਇੰਸ ਦੇ ਵਿਸ਼ਿਆਂ ਨਾਲ ਪਾਸ ਕੀਤਾ ਹੋਵੇ।
 2. ਬੀ.ਏ.,  ਬੀ.ਬੀ.ਏ.,  ਬੀ.ਸੀ.ਏ. ਭਾਗ-1 (ਸਮੈਸਟਰ ਪ੍ਰਣਾਲੀ) ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਬੋਰਡ ਦਾ ਸੈਕੰਡਰੀ ਭਾਗ ਦੂਜਾ ਜਾਂ ਇਸਦੇ ਬਰਾਬਰ ਦੀ ਮਾਨਤਾ ਪ੍ਰਾਪਤ ਕੋਈ ਹੋਰ ਇਮਤਿਹਾਨ ਪਾਸ ਕੀਤਾ ਹੋਵੇ।
 3. ਬੀ.ਕਾਮ ਭਾਗ-1 (ਸਮੈਸਟਰ ਪ੍ਰਣਾਲੀ) ਵਿੱਚ ਦਾਖਲੇ ਲਈ ਵਿਦਿਆਰਥੀਆਂ  ਨੇ +2 ਕਾਮਰਸ ਵਿਚੋ ਘਟੋ ਘਟ 40% ਅੰਕ ਜਾਂ +2 ਆਰਟਸ ਅਰਥ ਸਾਸਤਰ ਅਤੇ ਮੈਥ  ਨਾਲ ਘੱਟੋ ਘੱਟ 45% ਅਤੇ ਬਾਕੀ ਸਾਰਿਆਂ ਲਈ 50% ਅੰਕ ਲੈਕੇ ਪਾਸ ਕੀਤੀ ਹੋਵੇ।  ਦਾਖਲੇ ਲਈ ਮੈਰਿਟ ਵੀ ਇਸੇ ਅਧਾਰ ਤੇ ਬਣਾਈ ਜਾਵੇਗੀ।
 4. ਬੀ.ਏ., ਬੀ.ਬੀ.ਏ.,  ਬੀ.ਸੀ.ਏ., ਬੀ.ਐਸਸੀ., ਬੀ.ਕਾਮ. ਭਾਗ-2 (ਸਮੈਸਟਰ ਪ੍ਰਣਾਲੀ) ਵਿੱਚ ਦਾਖਲੇ ਲਈ ਵਿਦਿਆਰਥੀਆਂ ਨੇ ਬੀ.ਬੀ.ਏ.,  ਬੀ.ਸੀ.ਏ.,  ਬੀ. ਐਸਸੀ., ਬੀ.ਕਾਮ. ਭਾਗ-1 ਵਿਚੋ ਘੱਟੋ ਘੱਟ 50% ਪੇਪਰ ਪਾਸ  ਕੀਤੇ ਹੋਣ। ਰੀਅਪੀਅਰ ਦੀ ਸੂਰਤ ਵਿਚ ਭਾਗ ਦੂਜਾ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਪਿਛਲਾ (ਰੀਪੀਅਰ) ਇਮਤਿਹਾਨ, ਉਸ ਸਾਲ ਦੇ ਉਸੇ ਸਮੈਸਟਰ ਇਮਤਿਹਾਨ ਨਾਲ ਪਾਸ ਕਰਨਾ ਹੋਵੇਗਾ।
 5. ਬੀ.ਏ., ਬੀ.ਬੀ.ਏ., ਬੀ.ਸੀ.ਏ., ਬੀ.ਐਸਸੀ., ਬੀ.ਕਾਮ. ਭਾਗ-3 (ਸਮੈਸਟਰ ਪ੍ਰਣਾਲੀ) ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਉਸ ਨੇ (i) ਬੀ.ਏ., ਬੀ.ਬੀ.ਏ., ਬੀ.ਸੀ.ਏ., ਬੀ. ਐਸਸੀ.,ਬੀ.ਕਾਮ. ਭਾਗ ਪਹਿਲਾ ਅਤੇ ਦੂਜਾ (ਦੋਨਾਂ ਦੇ ਕੁੱਲ ਚਾਰ ਸਮੈਸਟਰਾਂ) ਦੇ ਕੁੱਲ ਪੇਪਰਾਂ ਵਿਚੋ ਘੱਟੋ ਘੱਟ 50% ਪੇਪਰ ਪਾਸ  ਕੀਤੇ ਹੋਣ। ਰੀਪੀਅਰ ਦੀ ਸੂਰਤ ਵਿਚ ਭਾਗ-3 ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਪਿਛਲਾ (ਰੀਅਪੀਅਰ) ਇਮਤਿਹਾਨ, ਉਸ ਸਾਲ ਦੇ ਉਸੇ ਸਮੈਸਟਰ ਇਮਤਿਹਾਨ ਨਾਲ ਪਾਸ ਕਰਨਾ ਹੋਵੇਗਾ।
 6.  ਬੀ.ਏ (ਆਨਰਜ ਸਕੂਲ ਇਕਨਾਮਿਕਸ) ਭਾਗ ਪਹਿਲਾ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੇ ਬਾਰਵੀਂ (ਆਰਟਸ, ਸਾਇੰਸ, ਕਾਮਰਸ) ਵਿਚੋ ਘੱਟੋ ਘੱਟ 50% ਅੰਕ ਲਏ ਹੋਣ। (ਵਧੇਰੇ ਜਾਣਕਾਰੀ ਲਈ ਮੁਖੀ ਇਕਨਾਮਿਕਸ ਵਿਭਾਗ ਨਾਲ ਸੰਪਰਕ ਕਰੋ)।
 7. ਬੀ.ਏ (ਆਨਰਜ ਸਕੂਲ ਇਕਨਾਮਿਕਸ) ਭਾਗ ਦੂਜਾ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੇ ਬੀ.ਐਸ.ਸੀ.ਭਾਗ ਪਹਿਲਾ (ਇਕਨਾਮਿਕਸ) ਦੇ ਦੋਨਾ ਸਮੈਸਟਰਾਂ ਦੇ ਕੁੱਲ ਵਿਸ਼ਿਆਂ ਵਿਚੋ ਘੱਟ ਤੋ ਘੱਟ 50% ਪੇਪਰ ਪਾਸ ਕੀਤੇ ਹੋਣ।
 8. ਬੀ.ਏ (ਆਨਰਜ ਸਕੂਲ ਇਕਨਾਮਿਕਸ) ਭਾਗ ਤੀਜਾ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੇ ਬੀ.ਐਸ.ਸੀ. (ਆਨਰਜ ਸਕੂਲ ਇਕਨਾਮਿਕਸ) ਦੇ ਭਾਗ ਪਹਿਲਾ ਅਤੇ ਦੂਜਾ (ਦੋਨਾਂ ਦੇ ਕੁੱਲ ਚਾਰ ਸਮੈਸਟਰਾਂ) ਦੇ ਕੁੱਲ ਪੇਪਰਾਂ ਵਿਚੋ ਕੋਈ 50% ਪੇਪਰ ਪਾਸ ਕੀਤੇ ਹੋਣ।
 9. ਬੀ.ਐਸਸੀ. ਆਨਰਜ (ਆਰਟੀਫਿਸ਼ੀਅਲ ਇੰਟੇਲੀਜੈਂਸ ਐਂਡ ਸਾਇੰਸ) ਭਾਗ ਪਹਿਲਾ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੇ ਬਾਰਵੀਂ  ਮੈਥ ਵਿਸ਼ੇ ਨਾਲ ਪਾਸ ਕੀਤੀ ਹੋਵੇ।
 10. ਐਮ.ਏ. ਹਿਸਟਰੀ ਭਾਗ ਪਹਿਲਾ (ਸਮੈਸਟਰ ਪ੍ਰਣਾਲੀ) ਲਈ ਵਿਦਿਆਰਥੀਆਂ ਨੇ ਬੀ.ਏ.ਵਿਚੋ 50.0% ਅਤੇ ਹਿਸਟਰੀ ਜਾਂ ਡਿਫੈਂਸ ਸਟੱਡੀਜ਼ ਵਿਸ਼ੇ ਵਿੱਚੋ ਘੱਟ ਤੋ ਘੱਟ 50.0% ਅੰਕ ਪ੍ਰਾਪਤ ਕੀਤੇ ਹੋਣ।
 11. ਐਮ.ਏ. ਰਾਜਨੀਤਕ ਸ਼ਾਸਤਰ ਭਾਗ ਪਹਿਲਾ(ਸਮੈਸਟਰ ਪ੍ਰਣਾਲੀ) ਲਈ ਵਿਦਿਆਰਥੀਆਂ ਨੇ ਬੀ.ਏ.ਵਿਚੋ 50.0% ਅਤੇ ਰਾਜਨੀਤਕ ਸ਼ਾਸਤਰ  ਵਿਸ਼ੇ ਵਿੱਚੋ ਘੱਟ ਤੋ ਘੱਟ 50.0% ਅੰਕ ਪ੍ਰਾਪਤ ਕੀਤੇ ਹੋਣ।
 12. ਐਮ.ਏ. ਫ਼ਿਲੌਸਫੀ ਭਾਗ ਪਹਿਲਾ(ਸਮੈਸਟਰ ਪ੍ਰਣਾਲੀ) ਲਈ ਵਿਦਿਆਰਥੀਆਂ ਨੇ ਬੀ.ਏ./ਬੀ ਐਸਸੀ ਆਦਿ ਕਿਸੇ ਞੀ ਗਰੈਜੂਏਸ਼ਨ ਵਿਚੋ 45.0% ਪ੍ਰਾਪਤ ਕੀਤੇ ਹੋਣ।
 13. ਐਮ.ਐਸਸੀ. ਮੈਥੇਮੈਟਿਕਸ ਭਾਗ ਪਹਿਲਾ (ਸਮੈਸਟਰ ਪ੍ਰਣਾਲੀ) ਲਈ ਵਿਦਿਆਰਥੀਆਂ ਨੇ ਬੀ.ਏ./ਬੀ.ਐਸਸੀ. ਵਿਚੋ 50.0% ਅਤੇ ਮੈਥੇਮੈਟਿਕਸ ਵਿਸ਼ੇ ਵਿੱਚੋ ਘੱਟ ਤੋ ਘੱਟ 50.0% ਅੰਕ ਪ੍ਰਾਪਤ ਕੀਤੇ ਹੋਣ।
 14. ਐਮ.ਐਸਸੀ. ਫ਼ਿਜ਼ਿਕਸ ਭਾਗ ਪਹਿਲਾ(ਸਮੈਸਟਰ ਪ੍ਰਣਾਲੀ) ਲਈ ਵਿਦਿਆਰਥੀਆਂ ਨੇ ਬੀ.ਐਸਸੀ. .ਵਿਚੋ 50.0% ਅਤੇ ਫ਼ਿਜ਼ਿਕਸ ਵਿਸ਼ੇ ਵਿੱਚੋ ਘੱਟ ਤੋ ਘੱਟ 50.0% ਅੰਕ ਪ੍ਰਾਪਤ ਕੀਤੇ ਹੋਣ।
This document was last modified on: 26-08-2020