ਹਾਜਰੀਆਂ/ਛੁੱਟੀ/ਪੁਨਰ ਦਾਖਲਾ/ਕਾਲਜ ਛੱਡਣਾ/ਆਚਰਣ ਅਤੇ ਨਤੀਜਾ ਕਾਰਡ
-
ਜੇ ਵਿਦਿਆਰਥੀ ਸ਼੍ਰੇਣੀ ਵਿਚ ਲਗੇ ਘਟੋ-ਘਟ 75% ਲੈਕਚਰਾਂ ਵਿਚ ਹਾਜ਼ਰ ਨਹੀਂ ਹੰਦਾ ਤਾਂ ਉਸਨੂੰ ਯੂਨੀਵਰਸਿਟੀ ਇਮਤਿਹਾਨ ਵਿਚ ਬੈਠਣ ਦੀ ਆਗਿਆ ਨਹੀ ਦਿਤੀ ਜਾਵੇਗੀ।
- ਹਰ ਮਹੀਨੇ ਦੇ ਅਖੀਰ ਵਿੱਚ ਪੜੇ ਜਾਂਦੇ ਕਿਸੇ ਵੀ ਵਿਸ਼ੇ ਵਿੱਚ ਵਿਦਿਆਰਥੀ ਦੀ ਹਾਜਰੀ 60% ਤੋਂ ਘੱਟ ਹੋਣ ਦੀ ਸੂਰਤ ਵਿਚ ਵਿਦਿਆਰਥੀ ਦਾ ਨਾਮ ਕਾਲਜ ਵਿੱਚੋਂ ਕੱਟ ਦਿੱਤਾ ਜਾਵੇਗਾ। ਨਾਮ ਕੱਟਣ ਉਪਰੰਤ 10 ਦਿਨਾਂ ਦੇ ਅੰਦਰ ਅੰਦਰ ਵਿਦਿਆਰਥੀ ਸਿਰਫ ਦੋ ਵਾਰ ਹੀ ਮੁੜ ਦਾਖਲ ਹੋ ਸਕਦਾ ਹੈ।
-
ਪ੍ਰਿੰਸੀਪਲ ਨੂੰ ਕੁਝ ਖਾਸ ਕਾਰਨਾਂ ਕਰਕੇ ਘਟ ਹਾਜ਼ਰੀਆਂ ਨੂੰ ਪੂਰਾ ਕਰਨ ਦਾ ਅਧਿਕਾਰ ਹੈ ਪਰ ਇਸ ਛੋਟ ਲਈ ਵਿਦਿਆਰਥੀ ਦੇ ਘਟੋ-ਘਟ 50% ਲੈਕਚਰ ਹੋਣੇ ਜ਼ਰੂਰੀ ਹਨ। ਇਸ ਮਦ ਅਧੀਨ ਪ੍ਰਿੰਸੀਪਲ ਕੇਵਲ 12% ਲੈਕਚਰ ਮਾਫ ਕਰ ਸਕਦੇ ਹਨ।
-
ਛੁਟੀ ਲੈਣ ਦਾ ਮਤਲਬ ਕੇਵਲ ਇਨਾ ਹੀ ਹੈ ਕਿ ਉਸਨੂੰ ਗੈਰ-ਹਾਜ਼ਰੀ ਦਾ ਜੁਰਮਾਨਾ ਨਹੀਂ ਹੋਵੇਗਾ। ਛੁਟੀ ਦਾ ਸੰਬੰਧ ਹਾਜ਼ਰੀਆਂ ਤੋਂ ਛੋਟ ਨਾਲ ਨਹੀਂ ਹੈ।
-
ਕਾਲਜ ਤੋਂ 6 ਦਿਨ ਤਕ ਦੀ ਛੁਟੀ ਦੀ ਅਰਜੀ ਸੰਬੰਧਿਤ ਟਿਊਟਰ ਨੂੰ ਪੇਸ਼ ਕੀਤੀ ਜਾਵੇ।
-
6 ਦਿਨਾਂ ਤੋਂ 12 ਦਿਨਾਂ ਤਕ ਵਧੇਰੇ ਛੁਟੀ ਲਈ ਸੰਬੰਧਿਤ ਟਿਊਟਰ ਰਾਹੀਂ ਅਰਜ਼ੀ ਸੀਨੀਅਰ ਟਿਊਟਰ ਨੂੰ ਪੇਸ਼ ਕੀਤੀ ਜਾਵੇ।
-
12 ਦਿਨਾਂ ਤੋ ਵਧ ਕੋਈ ਵੀ ਛੁਟੀ ਟਿਊਟਰ ਤੇ ਸੀਨੀਅਰ ਟਿਊਟਰ ਦੀ ਸਿਫਾਰਸ਼ ਉਪਰੰਤ ਪ੍ਰਿੰਸੀਪਲ ਨੂੰ ਪੇਸ਼ ਕੀਤੀ ਜਾਵੇ।
-
ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਮਲੇ ਵਿਚ ਛੁਟੀ ਦੇ ਪ੍ਰਾਰਥਨਾ ਪਤਰ ਉਤੇ ਹੋਸਟਲ ਸੁਪਰਡੈਂਟ ਦੀ ਤਰਫੋਂ ਸਿਫਾਰਿਸ਼ ਕੀਤੀ ਹੋਣੀ ਚਾਹੀਦੀ ਹੈ ਤੇ ਦੂਜੇ ਵਿਦਿਆਰਥੀਆਂ ਦੇ ਸੰਬੰਧ ਵਿਚ ਮਾਤਾ, ਪਿਤਾ ਵਲੋ।
-
ਛੁੱਟੀ ਲੈਣ ਦਾ ਮਤਲਬ ਕੇਵਲ ਇਨਾ ਹੀ ਹੈ ਕਿ ਉਸਨੂੰ ਗੈਰ-ਹਾਜ਼ਰੀ ਦਾ ਜੁਰਮਾਨਾ ਨਹੀਂ ਹੋਵੇਗਾ। ਛੁਟੀ ਦਾ ਸੰਬੰਧ ਹਾਜ਼ਰੀਆਂ ਤੋਂ ਛੋਟ ਨਾਲ ਨਹੀਂ ਹੈ।
-
ਕਾਲਜ ਨਾਲ ਸੰਬੰਧਿਤ ਕਿਸੇ ਸਰਗਰਮੀ ਵਿਚ ਭਾਗ ਲੈਣ ਵਾਸਤੇ ਭੇਜੇ ਗਏ ਵਿਦਿਆਰਥੀ ਸੰਬੰਧਿਤ ਇੰਚਾਰਜ ਪ੍ਰੋਫੈਸਰ ਦੀ ਸਿਫਾਰਿਸ਼ ਕਰਵਾ ਕੇ ਆਪਣੀ ਛੁਟੀ ਦੀ ਅਰਜ਼ੀ ਮਨਜੂਰ ਕਰਵਾਉਣ ਲਈ ਟਿਊਟਰ ਨੂੰ ਦੇਣ। ਛੁੱਟੀ ਜਾਣ ਤੋ ਪਹਿਲਾਂ ਵਿਦਿਆਰਥੀ ਆਪਣੇ ਵਿਸ਼ਿਆਂ ਨਾਲ ਸਬੰਧਿਤ ਲੈਕਚਰਾਰ ਸਾਹਿਬਾਨ ਨੂੰ ਨੋਟ ਕਰਵਾ ਕੇ ਜਾਣ। ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਛੁਟੀ ਦੇ ਬਿਨੈ-ਪਤਰ ਦੀ ਫੋਟੋ ਕਾਪੀ ਵੀ ਇਨਚਾਰਜ ਅਤੇ ਟਿਊਟਰ ਦੇ ਹਸਤਾਖਰ ਕਰਵਾ ਕੇ ਆਪਣੇ ਪਾਸ ਰਖਣ। ਇਸ ਫਾਰਮ ਤੋਂ ਬਿਨਾਂ ਹਾਜ਼ਰੀਆਂ ਦੀ ਘਾਟ ਪੂਰੀ ਨਹੀਂ ਕੀਤੀ ਜਾਵੇਗੀ। ਹਾਜ਼ਰੀਆਂ ਦੀ ਸਹੂਲੀਅਤ ਕੇਵਲ ਕਾਲਜ ਵਲੋਂ ਭੇਜੇ ਗਏ ਅਧਿਕਾਰਿਤ ਵਿਦਿਆਰਥੀ ਨੂੰ ਮਿਲਦੀ ਹੈ।
ਜ਼ੁਰਮਾਨੇ ਦੇ ਨਿਯਮ
-
ਬਿਨਾਂ ਆਗਿਆ ਕਾਲਜ ਵਿਚੋ ਗੈਰਹਾਜ਼ਰ ਵਿਦਿਆਰਥੀਆਂ ਨੂੰ ਪ੍ਰਤੀ ਪੀਰੀਅਡ 25 ਪੈਸੇ ਤੇ ਇਕ ਤੋ ਵਧ ਪੀਰੀਅਡਾਂ ਲਈ ਪ੍ਰਤੀਦਿਨ 50 ਪੈਸੇ ਜੁਰਮਾਨਾ ਲਗਦਾ ਹੈ। ਪੰਜਾਬ ਸਰਕਾਰ ਵਲੋ ਸਮੇ-ਸਮੇ ਆਏ ਪਤਰਾਂ ਅਨੁਸਾਰ ਜੁਰਮਾਨਾ ਬਦਲ ਸਕਦਾ ਹੈ।
-
ਅਨੁਸ਼ਾਸਨਹੀਣਤਾ ਜਾਂ ਕਾਲਜ ਦੀ ਸੰਪਤੀ ਨੂੰ ਕਿਸੇ ਕਿਸਮ ਦਾ ਨੁਕਸਾਨ ਕਰਨ ਲਈ ਵਿਸ਼ੇਸ਼ ਜੁਰਮਾਨਾ ਕੀਤਾ ਜਾਵੇਗਾ। ਜਿਸ ਦਾ ਫੈਸਲਾ ਅਨੁਸ਼ਾਸਨ ਕਮੇਟੀ ਕਰੇਗੀ।
ਪੁਨਰ ਦਾਖਲਾ
-
ਜਿਹੜਾ ਵਿਦਿਆਰਥੀ ਅਕਾਦਮਿਕ ਸੈਸ਼ਨ ਦੇ ਦੌਰਾਨ ਲਗਾਤਾਰ 10 ਦਿਨ ਗੈਰਹਾਜ਼ਰ ਰਹਿੰਦਾ ਹੈ, ਉਸਦਾ ਨਾਂ ਕਟ ਦਿਤਾ ਜਾਵੇਗਾ। ਅਜਿਹਾ ਵਿਦਿਆਰਥੀ ਨਾਂ ਕਟਣ ਦੀ ਮਿਤੀ ਤੋਂ ਦੋ ਹਫਤੇ ਦੇ ਵਿਚ ਪ੍ਰਿੰਸੀਪਲ ਤੋਂ ਪੁਨਰ ਦਾਖਲਾ ਫੀਸ ਭਰਨ ਉਪਰੰਤ ਪੁਨਰ ਦਾਖਲਾ ਲੈ ਸਕਦਾ ਹੈ ਲੇਕਿਨ ਪੁਨਰ ਦਾਖਲਾ ਕੇਵਲ ਦੋ ਵਾਰ ਹੀ ਲਿਆ ਜਾ ਸਕਦਾ ਹੈ।
ਕਾਲਜ ਛੱਡਣ ਸੰਬੰਧੀ ਨਿਯਮ
ਜਿਹੜਾ ਵਿਦਿਆਰਥੀ ਕਾਲਜ ਛਡਣਾ ਚਾਹੇ ਉਹ ਕਾਲਜ ਪ੍ਰਿੰਸੀਪਲ ਨੂੰ ਲਿਖਤੀ ਪਤਰ ਦੇਵੇਗਾ। ਜਿਸ ਉਪਰ ਉਸਦੇ ਮਾਤਾ, ਪਿਤਾ, ਸਰਪ੍ਰਸਤ ਦੇ ਹਸਤਾਖਰ ਹੋਣ। ਉਸਨੂੰ ਕਾਲਜ ਛਡਣ ਤੋਂ ਪਹਿਲਾਂ ਕਾਲਜ ਦੀ ਫੀਸ, ਲਾਈਬ੍ਰੇਰੀ ਦੀਆ ਕਿਤਾਬਾਂ ਦੀ ਵਾਪਸੀ ਅਤੇ ਹੋਰ ਸਾਰੇ ਹਿਸਾਬ ਚੁਕਾਉਣੇ ਹੋਣਗੇ। ਕਾਲਜ ਵਲੋਂ ਸਕਿਉਰਿਟੀ ਤੋਂ ਇਲਾਵਾ ਹੋਰ ਕੋਈ ਰਕਮ ਵਾਪਸ ਨਹੀਂ ਕੀਤੀ ਜਾਵੇਗੀ।
ਜੇਕਰ ਵਿਦਿਆਰਥੀ ਆਪਣੀ ਸੀਟ ਲਿਖਤੀ ਰੂਪ 'ਚ ਯੂਨੀਵਰਸਿਟੀ ਵਲੋਂ ਬਿਨਾਂ ਲੇਟ ਫੀਸ ਦਾਖਲੇ ਦੀ ਆਖਰੀ ਤਾਰੀਖ ਤੋਂ ਪਹਿਲਾਂ ਛਡਦਾ ਹੈ ਤਾਂ ਹੇਠ ਲਿਖੇ ਅਨੁਸਾਰ ਫੀਸ ਨੂੰ ਵਾਪਿਸ ਕਰਵਾਉਣ ਦਾ ਹਕਦਾਰ ਹੋਵੇਗਾ :-
1) ਸੀਟ ਖਾਲੀ ਰਹਿਣ ਦੀ ਸੂਰਤ 'ਚ ਇਕ ਸਾਲ ਦੇ ਅੰਦਰ ਅੰਦਰ ਕੇਵਲ ਸਿਕਿਊਰਟੀ ਹੀ ਵਾਪਿਸ ਕੀਤੀ ਜਾਵੇਗੀ।
2) ਸੀਟ ਭਰੇ ਜਾਣ ਉਪਰੰਤ ਸਿਰਫ 1000/- ਰੁਪਏ ਹੈਂਡਲਿੰਗ ਚਾਰਜ ਕਟ ਕੇ ਬਾਕੀ ਫੀਸ ਵਾਪਿਸ ਕੀਤੀ ਜਾਵੇਗੀ।
ਆਚਰਣ/ਨਤੀਜਾ ਕਾਰਡ ਤੇ ਡਿਗਰੀ ਸੰਬੰਧੀ ਨਿਯਮ
-
ਵਿਦਿਆਰਥੀਆਂ ਨੂੰ ਆਚਰਣ ਅਤੇ ਨਤੀਜਾ ਕਾਰਡ ਰਿਜ਼ਲਟ ਆਉਣ ਤੋਂ ਤਿੰਨ ਮਹੀਨੇ ਦੇ ਅਤੇ ਅੰਦਰ-ਅੰਦਰ ਕਾਲਜ ਦਫਤਰ ਤੋਂ ਪ੍ਰਾਪਤ ਕਰਨੇ ਜਰੂਰੀ ਹਨ।
-
ਡਿਗਰੀ ਦੋ ਸਾਲ ਦੇ ਅੰਦਰ-ਅੰਦਰ ਕਾਲਜ ਦਫਤਰ ਤੋਂ ਪ੍ਰਾਪਤ ਕਰਨੀ ਜਰੂਰੀ ਹੈ।
-
ਇਸ ਸਮੇਂ ਤੋਂ ਬਾਅਦ ਉਪਰੋਕਤ ਦਸਤਾਵੇਜ਼ ਪ੍ਰਾਪਤ ਕਰਨ ਵਾਲੇ ਤੋਂ ਇੱਕ ਸਾਲ ਦੇ ਅੰਦਰ-ਅੰਦਰ 100 ਰੁਪਏ ਵਸੂਲੇ ਜਾਣਗੇ।
-
ਜੇਕਰ ਕੋਈ ਵਿਦਿਆਰਥੀ ਇਸ ਸਮੇਂ ਤੋਂ ਬਾਅਦ ਦਸਤਾਵੇਜ਼ ਲੈਣ ਲਈ ਆਉਂਦਾ ਹੈ ਤਾਂ ਉਸ ਤੋਂ 100 ਰੁਪਏ ਤੋਂ ਇਲਾਵਾ 50 ਰੁਪਏ ਪ੍ਰਤੀ ਸਾਲ ਹੋਰ ਵਾਧੂ ਫੀਸ ਵਸੂਲੀ ਜਾਵੇਗੀ।
This document was last modified on: 16-08-2018