Admission to BA, BA Hons. In Economics, BCom, BSc (Medical, Non-medical, Computers), BBA, BCA, BCom Hons., Part I, BSc Hons. in Data Science and Artificial Intelligence, Diplomas and MA Political Science, History, Philosophy, MSc Maths, Physics Part I is open for session 2022-23. Apply on following link:
Students seeking admission in second and third for all the classes in the session 2022-23 have to apply only on college website
For any issue/query regarding fee, kindly contact Superintendent (Accounts) in the College Office. (0164-2211983)
ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:
-
ਚਿਤਾਵਨੀ: ਫਾਰਮ ਵਿਚ ਗਲਤ ਨੰਬਰ/ ਜਾਣਕਾਰੀ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।
- ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ।
-
ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.grcb.ac.in ਤੇ ਉਪਲੱਬਧ ਹੈ।
-
ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ।
-
ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. 'ਤੇ ਦਿੱਤੀ ਜਾਵੇਗੀ।
-
ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ
-
ਦਾਖਲੇ ਸਬੰਧੀ ਜਾਣਕਾਰੀ ਦੇਣ ਲਈ SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ।
- ਦਾਖਲਾ ਫਾਰਮ ਭਰਨ ਸਮੇ ਵਿਦਿਆਰਥੀ ਨੂੰ ਹੇਠ ਲਿਖੇ ਫਾਰਮ ਅਪਲੋਡ ਕਰਨੇ ਹੋਣਗੇ:-
- ਫੋਟੋਗਰਾਫ (100kb ਅਤੇ 140*180 pixel)
- ਪਿਛਲੀ ਕਲਾਸ ਦਾ ਡੀ.ਐਮ.ਸੀ. ( Max. 300kb)
- ਰਿਜਰਵੇਸ਼ਨ ਸਬੰਧੀ ਸਰਟੀਫਿਕੇਟ ( Max. 300kb)
- ਆਮਦਨ ਸਰਟੀਫਿਕੇਟ ਕੇਵਲ SC ਵਿਦਿਆਰਥੀਆਂ ਲਈ ਜੋ ਫੀਸ ਮਾਫੀ ਲਈ ਯੋਗ ਹੋਣ। ( Max. 300kb)
ਨੋਟ:- ਕਾਲਜ ਦੀਆਂ ਫੀਸਾਂ ਅਤੇ ਫੰਡ ਕੇਵਲ ਦਾਖਲ ਵਿਦਿਆਰਥੀਆਂ ਵੱਲੋਂ ਲਏ ਜਾਣਗੇ।
ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:
-
ਕਾਲਜ ਦੀ ਵੈੱਬ ਸਾਇਟ www.grcb.ac.in ''ਤੇ ਜਾਉ।
-
APPLY ONLINE ਬਟਨ ਤੇ ਕਲਿਕ ਕਰੋ।
-
ਆਨ ਲਾਇਨ ਫਾਰਮ ਵਿੱਚ ਲਾਲ ਪੈੱਨ ਦੀ ਨਿਸ਼ਾਨੀ ਵਾਲੇ ਖਾਨੇ ਭਰਨੇ ਲਾਜ਼ਮੀ ਹਨ।
-
ਆਪਣਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਜਨਮ ਮਿਤੀ, ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਭਰਨ ਉਪਰੰਤ Submitਬਟਨ ਨੂੰ ਕਲਿੱਕ ਕਰੋ।
-
ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ User Name ਅਤੇ Password ਤੁਹਾਨੂੰ ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।
-
ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) ਮੋਬਾਇਲ ਨੰਬਰ/ਈਮੇਲ ਤੇ SMS/e-Mail ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ/ਈਮੇਲ ਨੂੰ Verify ਕਰਨ ਲਈ ਜਰੂਰਤ ਹੈ।
-
Mobile Number and/or E-Mail ID ਨੂੰ Verify ਕਰਨ ਲਈ Verify ਬਟਨ ਤੇ ਕਲਿਕ ਕਰੋ। ਐੱਸ ਐਮ ਐੱਸ ਜਾਂ ਈ.ਮੇਲ ਤੇ ਤੁਹਾਨੂੰ ਪ੍ਰਾਪਤ ਹੋਇਆ One Time Password(OTP) ਭਰੋ ਅਤੇ Submit ਬਟਨ ਤੇ ਕਲਿਕ ਕਰੋ।
-
ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
-
ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।
-
ਸਟੈੱਪ 3A 'ਤੇ Reserve ਕੈਟਾਗਿਰੀ/ਸਟੈੱਪ 3B 'ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਸਟੈੱਪ 3A ਅਤੇ 3B ਛੱਡ ਦਿਉ।
-
ਸਟੈੱਪ 4 'ਤੇ ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।
-
ਸਟੈੱਪ 5 'ਤੇ ਇਹਨਾਂ ਇਮਤਿਹਾਨਾਂ ਦੇ ਵਿਸ਼ੇ ਭਰਨ ਲਈ Add Subject details of Selected Exam ਬਟਨ ਤੇ ਕਲਿੱਕ ਕਰੋ।
-
ਸਟੈੱਪ 6 'ਤੇ ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।
-
ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password ਨਾਲ Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ। ਵਿਦਿਆਰਥੀ ਵੱਲੋਂ ਆਨਲਾਇਨ ਭਰੀ ਗਈ ਵਾਧੂ ਕਲਾਸ/ਕਲਾਸਾਂ ਲਈ 10/- ਰੁਪਏ ਪ੍ਰਤੀ ਕਲਾਸ ਫੀਸ ਲਈ ਜਾਵੇਗੀ।
-
ਸਟੈੱਪ 7 'ਤੇ Add Subjects of Selected Class ਬਟਨ 'ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।
- ਤੁਹਾਡੇ ਦੁਆਰਾ ਭਰੀ ਗਈ ਜਾਣਕਾਰੀ ਨੂੰ Save ਬਟਨ ਤੇ ਕਲਿੱਕ ਕਰਕੇ ਸੁਰੱਖਿਅਤ ਕਰੋ।
ਨੋਟ:-
- ਕਿਸੇ ਵੀ ਤਰ੍ਵਾਂ ਦੀ ਦਾਖਲੇ ਸਬੰਧੀ ਜਰੂਰੀ ਸੂਚਨਾ ਅਤੇ Latest updates ਕਾਲਜ ਦੀ ਵੈਬਸਾਈਟ ਤੇ ਚੈੱਕ ਕੀਤੇ ਜਾ ਸਕਦੇ ਹਨ।
- ਵਿਦਿਆਰਥੀ ਆਪਣੀ ਮੈਰਿਟ ਵਿੱਚ Rank ਸਬੰਧੀ ਲਿਸਟ ਆਖਰੀ ਮਿਤੀ ਤੋਂ ਅਗਲੇ ਦਿਨ ਕਾਲਜ ਦੀ ਵੈਬਸਾਈਟ ਤੋਂ ਦੇਖ ਸਕਦੇ ਹਨ। ਜੋ ਵਿਦਿਆਰਥੀ ਐਡਮਿਸ਼ਨ ਦੇ ਯੋਗ ਹੋਏ ਅਤੇ ਉਹਨਾਂ ਦਾ ਨਾਮ Cut of Merit list ਵਿੱਚ ਆਇਆ ਤਾਂ ਕਾਲਜ ਦੀ ਐਡਮਿਸ਼ਨ ਕਮੇਟੀ ਰਾਂਹੀ ਇੱਕ SMS ਭੇਜਿਆ ਜਾਵੇਗਾ। ਇਹਨਾਂ ਵਿਦਿਆਰਥੀਆਂ ਦੀ ਪੂਰੀ ਸੂਚੀ ਕਾਲਜ ਦੀ ਵੈਬਸਾਈਟ ਤੇ ਵੀ Display ਕੀਤੀ ਜਾਵੇਗੀ। SMS ਨਾ ਮਿਲਣ ਦੀ ਸੂਰਤ ਵਿੱਚ ਕਾਲਜ ਦੀ ਕੋਈ ਜਿੰਮੇਵਾਰੀ ਨਹੀ ਹੋਵੇਗੀ। ਇਸ ਲਈ ਵਿਦਿਆਰਥੀਆਂ ਦੇ ਹਿੱਤ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕਾਲਜ ਦੀ ਵੈਬਸਾਈਟ ਚੈਕ ਕਰਦੇ ਰਹਿਣ।
- ਬੀ.ਸੀ. ਕੈਟੇਗਰੀ ਨਾਲ ਸੰਬੰਧਿਤ ਵਿਦਿਆਰਥੀ ਨੋਟ ਕਰਨ ਉਹਨਾਂ ਦਾ ਸਰਟੀਫਿਕੇਟ ਤਿੰਨ ਸਾਲ ਤੋ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ।
-
ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ ਚਾਹੀਦਾ ਹੈ।
- ਰੂਰਲ ਸਰਟੀਫਿਕੇਟ ਕਾਲਜ ਵੱਲੋਂ ਨਿਧਾਰਿਤ ਕੀਤੇ ਪ੍ਰਫੋਰਮੇ ਅਨੁਸਾਰ ਹੀ ਸਵੀਕਾਰ ਕੀਤਾ ਜਾਵੇਗਾ। ਇਸ ਦਾ ਨਮੂਨਾ Download ਵਾਲੇ Tab ਵਿੱਚ ਦਿੱਤਾ ਗਿਆ ਹੈ।
-
ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਤਰੰਤ ਕਾਲਜ ਦੀ ਵੈੱਬ ਸਾਇਟ www.grcb.ac.in 'ਰਾਹੀਂ ਆਪਣੀ ਫੀਸ ਜਮ੍ਹਾਂ ਕਰਵਾਉਣਗੇ।
-
ਜਿਹੜੇ ਵਿਦਿਆਰਥੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ। ਅਜਿਹੀ ਸੂਰਤ ਵਿਚ ਖਾਲੀ ਹੋਈ ਸੀਟ ਨੂੰ ਭਰਨ ਲਈ Applicants ਲਿਸਟ ਵਿੱਚ merit ਵਿੱਚ ਆਉਂਦੇ ਅਗਲੇ ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ।
- ਰਾਜਿੰਦਰਾ ਕਾਲਜ ਦੇ ਵਿਦਿਆਰਥੀ ਦਾਖਲੇ ਲਈ ਅਪਣੇ Username and Password ਨਾਲ Login ਕਰਕੇ ਅਪਣੇ ਪਿਛਲੇ ਸਾਰੇ ਸਮੈਸਰਟਰਾਂ ਦੇ ਨਤੀਜੇ ਨਿਸਚਿਤ ਮਿਤੀ ਤੋਂ ਪਹਿਲਾਂ ਭਰਕੇ ਅਪਣਾ ਫਾਰਮ ਪੂਰਾ ਕਰਨਗੇ।
-
ਸਾਰੇ ਨਵੇਂ ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ।
-
ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
-
ਸਕਾਲਰਸ਼ਿਪ ਪ੍ਰਾਪਤ ਕਰਨ ਲਈ SC/ST, BC ਕੈਟੇਗਿਰੀ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਣਾ ਅਧਾਰ ਕਾਰਡ ਨੰਬਰ ਅਤੇ ਬੈਂਕ ਅਕਾਉਂਟ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨਾ ਲਾਜ਼ਮੀ ਹੈ।
ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਤੁਰੰਤ ਆਪਣੀ ਫੀਸ ਕਾਲਜ ਦੀ ਵੈੱਬ ਸਾਇਟ www.grcb.ac.in ਰਾਹੀਂ ਜਮ੍ਹਾਂ ਕਰਵਾਉਣਗੇ। ਫੀਸ ਦੀ ਅਦਾਇਗੀ ਇੰਟਰਨੈੱਟ ਬੈਕਿੰਗ ਦੀ ਸੁਵਿਧਾ ਰਾਹੀਂ ਵੀ ਕੀਤੀ ਜਾ ਸਕਦੀ ਹੈ।