ਕਾਲਜ ਵਿਚ ਕਲਬਾਂ/ਐਸੋਸੀਏਸ਼ਨਾਂ/ਸੈਲਾਂ ਦੀ ਜਾਣਕਾਰੀ

ਕਾਲਜ ਵਿੱਚ ਹੇਠ ਲਿਖੇ ਕਲੱਬ, ਐਸੋਸਿਏਸ਼ਨਜ਼, ਸੈੱਲ ਹੋਂਦ ਵਿੱਚ ਹਨ ਅਤੇ ਵਿਦਿਆਰਥੀ ਇਨ੍ਹਾਂ ਦੇ ਮੈਂਬਰ ਬਣ ਸਕਦੇ ਹਨ ਪਰ ਕੋਈ ਵੀ ਵਿਦਿਆਰਥੀ ਦੋ ਤੋਂ ਵੱਧ ਕਲਬਾਂ ਦਾ ਮੈਂਬਰ ਨਹੀਂ ਬਣ ਸਕਦਾ।
ਕਲੱਬ ਦਾ ਨਾਂ
ਇੰਚਾਰਜ ਦਾ ਨਾਂ
ਨੇਚਰ ਕਲੱਬ
ਪ੍ਰੋ: ਪਰਮਦੀਪ ਕੌਰ
ਹੈਲਥ ਕਲੱਬ
ਪ੍ਰੋ: ਸੁਰਜੀਤ ਸਿੰਘ
ਪੋਪੂਲੇਸ਼ਨ ਕਲੱਬ
ਪ੍ਰੋ: ਇੰਦਰਜੀਤ ਕੌਰ
ਡਿਬੇਟ ਕਲੱਬ
ਪ੍ਰੋ: ਅਰੁਣ ਬਾਲਾ
ਰਾਜਿੰਦਰਾ ਯੁਵਾ ਕਲੱਬ
1. ਪ੍ਰੋ ਅਮਲਾ ਸ਼ਰਮਾ (ਕੁਆਰਡੀਨੇਟਰ) 2. ਪ੍ਰੋ. ਸੀਮਾ ਗੁਪਤਾ
ਡਿਸਪੈਂਸਰੀ ਕਲੱਬ
ਪ੍ਰੋ: ਪਰਮਦੀਪ ਕੌਰ
ਰੈੱਡ ਰਿਬਨ ਕਲੱਬ
ਪ੍ਰੋ: ਪਰਮਦੀਪ ਕੌਰ
ਲੀਗਲ ਲਿੱਟਰੇਸੀ ਕਲੱਬ
ਪ੍ਰੋ: ਪਰਮਦੀਪ ਕੌਰ

ਪੀ.ਟੀ.ਏ. (ਮਾਪੇ-ਅਧਿਆਪਕ ਐਸੋਸੀਏਸ਼ਨ)
ਕਾਲਜ ਵਿੱਚ ਮਾਪੇ-ਅਧਿਆਪਕ ਐਸੋਸੀਏਸ਼ਨ (ਪੀ.ਟੀ.ਏ.) ਬਣੀ ਹੋਈ ਹੈ। ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਇਸ ਦੇ ਮੈਬਰ ਹਨ। ਪੀ.ਟੀ.ਏ. ਦੀ ਜਰਨਲ ਬਾਡੀ ਦੀ ਮੀਟਿੰਗ ਅਗਸਤ ਮਹੀਨੇ ਦੇ ਅਖੀਰਲੇ ਸ਼ਨੀਵਾਰ ਬਾਅਦ ਦੁਪਿਹਰ 1 ਵਜੇ ਕਾਲਜ ਕੈਪਸ ਵਿੱਚ ਹੋਵੇਗੀ। ਸਾਰੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਣ ਕਿਉਕਿ ਇਸ ਮੀਟਿੰਗ ਵਿੱਚ ਨਵੀ ਕਾਰਜਕਾਰਨੀ ਮੈਬਰਾਂ ਦੀ ਚੋਣ ਕੀਤੀ ਜਾਵੇਗੀ।

ਪੀ.ਟੀ. ਏ ਕਾਜਕਰਣੀ ਕਮੇਟੀ 
ਪ੍ਰਧਾਨ ਡਾ: ਸੁਖਰਾਜ ਸਿੰਘ
ਸੀਨੀਅਰ ਮੀਤ ਪ੍ਰਧਾਨ ਸ: ਹਰਮਿੰਦਰ ਸਿੰਘ ਆਨੰਦ
ਮੀਤ ਪ੍ਰਧਾਨ ਡਾ: ਰਮੇਸ਼ ਚੰਦਰ ਪਸਰੀਜਾ
ਸਕੱਤਰ ਸ: ਹਰਪਾਲ ਸਿੰਘ
ਵਿੱਤ ਸਕੱਤਰ ਪ੍ਰੋ: ਪਰਮਦੀਪ ਕੌਰ
ਸੰਯੁਕਾ ਸਕੱਤਰ ਪ੍ਰੋ: ਜਯੋਤੀ ਪ੍ਰਭਾ


ROSS (Regd. No. 171/2004)

ਕਾਲਜ ਦੀ ਬੇਹਤਰੀ ਲਈ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਬਣਾਈ ਗਈ ਹੈ। ਜਿਸ ਦਾ ਨਾਮ ਰਜਿੰਦਰਾ ਓਲਡ ਸਟੁਡੈਂਟਸ ਸੋਸਾਇਟੀ (ROSS) ਹੈ। ਇਹ ਸੋਸਾਇਟੀ 171/2004  ਨੰਬਰ ਅਧੀਨ ਰਜਿਸਟਰਡ ਹੈ। ਕੋਈ ਵੀ ਕਾਲਜ ਦਾ ਪੁਰਾਣਾ ਵਿਦਿਆਰਥੀ/ ਕਾਲਜ ਕਰਮਚਾਰੀ 500 ਰੁ: ਦੇ ਕੇ ਇਸ ਸੋਸਾਇਟੀ ਦਾ ਜੀਵਨ ਭਰ ਲਈ ਮੈਂਬਰ ਬਣ ਸਕਦਾ ਹੈ। ਵਧੇਰੇ ਜਾਣਕਾਰੀ ਲਈ ਪ੍ਰੋ: ਕਮਲੇਸ ਰਾਣੀ (ਰਾਜਨੀਤੀ ਸ਼ਾਸਤਰ) ਨਾਲ ਸਪੰਰਕ ਕਰ ਸਕਦੇ ਹੋ।

ਟਿਊਟੋਰੀਅਲ ਗਰੁੱਪ ਪ੍ਰਣਾਲੀ

1) ਕਾਲਜ ਦੇ ਹਰ ਵਿਦਿਆਰਥੀ ਨੂੰ ਕਿਸੇ ਇਕ ਟਿਊਟੋਰੀਅਲ ਗਰੁੱਪ ਵਿਚ ਸ਼ਾਮਲ ਕੀਤਾ ਜਾਵੇਗਾ। ਟਿਊਟਰ ਆਪਣੇ ਗਰੁੱਪ ਦੇ ਵਿਦਿਆਰਥੀਆਂ ਦੀ ਕਾਲਜ ਵਿਚ ਸਰਬ ਪਖੀ ਉਨਤੀ ਦਾ ਧਿਆਨ ਰਖਦਾ ਹੈ।
2) ਕਿਸੇ ਵਿਦਿਆਰਥੀ ਨੂੰ ਗਰੁੱਪ ਬਦਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
3) ਹਰ ਵਿਦਿਆਰਥੀ ਲਈ ਸਮੇਂ-ਸਮੇਂ ਹੋਣ ਵਾਲੀਆਂ ਗਰੁੱਪ ਮੀਟਿੰਗਾਂ ਵਿਚ ਹਾਜ਼ਰ ਹੋਣਾ ਜਰੂਰੀ ਹੈ। ਗੈਰਹਾਜ਼ਰ ਵਿਦਿਆਰਥੀ ਨੂੰ ਵਿਸ਼ੇਸ਼ ਜੁਰਮਾਨਾ ਕੀਤਾ ਜਾਵੇਗਾ।
4) ਵਿਦਿਆਰਥੀ ਨੂੰ ਚਾਹੀਦਾ ਹੈ ਕਿ ਕਾਲਜ ਵਿਚ ਆਪਣੀਆਂ ਕਾਰਵਾਈਆਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਸਮੇਂ ਸਿਰ ਆਪਣੇ ਟਿਊਟਰ ਦੇ ਰਿਕਾਰਡ ਵਿਚ ਦਰਜ ਕਰਵਾ ਦੇਵੇ।
5) ਟਿਊਟਰ ਆਪਣੇ ਗਰੁੱਪਾਂ ਦੇ ਵਿਦਿਆਰਥੀਆਂ ਦੀ ਉਨਤੀ ਦਾ ਰਿਕਾਰਡ ਰਖੇਗਾ। ਉਹ ਉਹਨਾਂ ਦੇ ਚਰਿਤਰ ਸਰਟੀਫਿਕੇਟ ਤੋਂ ਇਲਾਵਾ  ਉਹਨਾਂ ਦੀ ਵਿਦਿਅਕ ਉਨਤੀ ਰਿਪੋਰਟ ਤੇ ਟਿਪਣੀ ਵੀ ਕਰੇਗਾ।


This document was last modified on: 07-Aug-2016