Applicants' Summary
for 2016-17 Admissions
DateDayApplicants
Upto Date
06-06-2016 1 352
07-06-2016 2 968
08-06-2016 3 1464
09-06-2016 4 1885
10-06-2016 5 2241
11-06-2016 6 2488
12-06-2016 7 2596
13-06-2016 8 2901
14-06-2016 9 3140
15-06-2016 10 3354
16-06-2016 11 3537
17-06-2016 12 3737
18-06-2016 13 3861
19-06-2016 14 3932
20-06-2016 15 4097
21-06-2016 16 4244
22-06-2016 17 4386
23-06-2016 18 4542
24-06-2016 19 4705
25-06-2016 20 4875
26-06-2016 21 5005
27-06-2016 22 5199
28-06-2016 23 5446
29-06-2016 24 5743
30-06-2016 25 5943
10-07-2016 26 5964
11-07-2016 27 6004
12-07-2016 28 6069
13-07-2016 29 6077
14-07-2016 30 6087
15-07-2016 31 6102
16-07-2016 32 6113
19-07-2016 33 6116
20-07-2016 34 6118
21-07-2016 35 6120
22-07-2016 36 6121
23-07-2016 37 6123
25-07-2016 38 6128
27-07-2016 39 6130
28-07-2016 40 6132
29-07-2016 41 6133
30-07-2016 42 6138
01-08-2016 43 6144
02-08-2016 44 6147
03-08-2016 45 6148
06-08-2016 46 6149
11-08-2016 47 6155
19-03-2017 48 6157

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥


ਚੰਡੀ ਚਰਿਤ੍ਰ - ਗੁਰੂ ਗੋਬਿੰਦ ਸਿੰਘ ਜੀ ।


 ਮੈਰਿਟ ਆਧਾਰਿਤ ਵਜੀਫੇ
  1. ਬੀ.ਐਸਸੀ. (ਮੈਡੀਕਲ, ਨਾਨ-ਮੈਡੀਕਲ) ਦੇ ਵਿਦਿਆਰਥੀਆਂ ਲਈ 80000/- ਰੁਪਏ ਸਾਲਾਨਾ ਵਜੀਫਾ, ਸੀਨੀਅਰ ਸੈਕੰਡਰੀ/ਬਾਰਵੀਂ(ਸਾਇੰਸ) ਬੋਰਡ ਵਿਚੋਂ ਪਹਿਲੇ 1% ਜਾਂ ਆਈ.ਆਈ.ਟੀ ਐਂਟਰੈਂਸ ਵਿਚੋਂ ਪਹਿਲੇ 10000 'ਚ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ। ਵਧੇਰੇ ਜਾਣਕਾਰੀ ਲਈ ਵੇਖੋ (www.inspire-dst.gov.in)
  2. ਬੀ.ਐਸਸੀ. (ਮੈਡੀਕਲ, ਨਾਨ-ਮੈਡੀਕਲ) ਦੇ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ/ ਬਾਰਵੀਂ(ਸਾਇੰਸ) ਬੋਰਡ ਵਿਚੋਂ 60% ਅੰਕ ਲੈਣੇ ਜਰੂਰੀ ਹਨ।
  3. ਬੀ.ਏ.ਵਿਚ ਸਕਾਲਰਸ਼ਿਪ ਲੈਣ ਲਈ ਸੀਨੀਅਰ ਸੈਕੰਡਰੀ/ਬਾਰਵੀਂਵਿਚ 60% ਅਤੇ ਐਮ.ਏ ਵਿਚ ਮੈਰਿਟ ਸਕਾਲਰਸ਼ਿਪ ਲਈ ਬੀ ਏ ਵਿਚ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।
    ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (http://punjabscholarships.gov.in)
ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਵਿਮੁਕਤ ਜਾਤੀਆਂ ਅਤੇ ਘਟ ਆਮਦਨ ਗਰੁਪ ਦੇ ਵਿਦਿਆਰਥੀਆਂ ਨੂੰ ਕਾਲਜ ਯੂਨੀਵਰਸਿਟੀ ਪਧਰ ਤੇ ਪੜ੍ਹਾਈ ਲਈ ਜੋ ਵਿਤੀ ਸਹਾਇਤਾ ਦਿਤੀ ਜਾਂਦੀ ਹੈ, ਉਹ ਸਕੀਮਾਂ ਹੇਠ ਲਿਖੇ ਅਨੁਸਾਰ ਹਨ :
  1. ਭਾਰਤ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੰਜਾਬ ਰਾਜ ਦੇ ਪਕੇ ਵਸਨੀਕ, ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਵਿਦਿਆਰਥੀ ਜੋ ਭਾਰਤ ਦੇ ਕਿਸੇ ਹਿਸੇ ਵਿਚ ਪੋਸਟ ਮੈਟ੍ਰਿਕ ਸੈਕੰਡਰੀ ਸਟੇਜ ਤੇ ਸਿਖਿਆ ਪ੍ਰਾਪਤ ਕਰ ਰਹੇ ਹੋਣ, ਇਸ ਸਕੀਮ ਅਧੀਨ ਵਜੀਫੇ ਪ੍ਰਾਪਤ ਕਰ ਸਕਦੇ ਹਨ ਬਸ਼ਰਤੇ ਪਰਿਵਾਰ ਦੇ ਸਾਰੇ ਵਸੀਲਿਆਂ ਤੋ ਸਾਲਾਨਾ ਆਮਦਨ 2,50,000 ਰੁਪਏ ਤੋ ਵਧ ਨਾ ਹੋਵੇ। ਇਹ ਵਿਦਿਆਰਥੀ ਕਾਲਜ ਵਿਚ ਦਾਖਲੇ ਤੋ ਤੁਰੰਤ ਬਾਅਦ ਵਜੀਫਾ ਫਾਰਮ ਮੁਕੰਮਲ ਕਰਕੇ ਦੇਣਗੇ ਅਤੇ ਜੇਕਰ ਵਜੀਫਾ ਨਹੀ ਲੈਣਾ ਜਾਂ ਵਜੀਫੇ ਲਈ ਅਯੋਗ ਹੋਣ ਤਾਂ ਇਸ ਬਾਰੇ ਪੂਰੀ ਸੂਚਨਾ ਦਫਤਰ ਵਿਚ ਦੇਣਗੇ। ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਦਾ ਆਪਣਾ ਬੈਕ ਖਾਤਾ ਨੰਬਰ ਆਨ ਲਾਈਨ ਅਤੇ ਆਧਾਰ ਕਾਰਡ ਹੋਣਾ ਅਤਿ ਜਰੂਰੀ ਹੈ। 
ਨੋਟ : ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਜੀਫਾ ਸਰਕਾਰ ਵਲੋਂ ਦਿਤਾ ਜਾਂਦਾ ਹੈ। ਵਿਦਿਆਰਥੀ ਦਾਖਲਾ ਲੈਣ ਬਾਅਦ ਤੁਰੰਤ ਲੋੜੀਦਾ ਫਾਰਮ ਭਰਕੇ ਦਫਤਰ ਵਿਚ ਦੇਣ। ਵਿਦਿਆਰਥੀਆਂ ਨੂੰ ਵਜੀਫਿਆਂ ਦੀ ਅਦਾਇਗੀ ਉਹਨਾਂ ਦੇ ਆਨ ਲਾਈਨ ਖਾਤਿਆਂ ਵਿਚ ਕੀਤੀ ਜਾਣੀ ਹੈ ਇਸ ਲਈ ਉਹਨਾਂ ਦਾ ਬੈਕ ਖਾਤਾ ਚਾਲੂ ਹਾਲਤ ਵਿਚ ਹੋਵੇ ਅਤੇ ਖਾਤੇ ਸੰਬੰਧੀ ਵੇਰਵੇ ਸਹੀ ਹੋਣ। ਬੈਕ ਖਾਤੇ ਸੰਬੰਧੀ ਕਿਸੇ ਤਰ੍ਹਾਂ ਦੀ ਸੂਚਨਾ ਗਲਤ ਹੋਣ ਕਰਕੇ ਅਦਾਇਗੀ ਨਾ ਹੋਣ ਦੀ ਜਿੰਮੇਵਾਰੀ ਸੰਬੰਧਿਤ ਵਿਦਿਆਰਥੀ ਦੀ ਹੋਵੇਗੀ।
  1. ਇਸ ਸਕੀਮ ਅਧੀਨ ਸਾਲ 2008-09 ਤੋ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਢਾਈ ਲਖ ਰੁਪਏ ਤੋ ਵਧ ਨਾ ਹੋਵੇ ਤੋ ਟਿਊਸ਼ਨ ਫੀਸ ਅਤੇ ਨਾਨ ਰਿਫਡੇਬਲ ਕੰਪਲਸਰੀ ਫੀਸਾਂ, ਜੋ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਕਵਰ ਹੁੰਦੀਆਂ ਹਨ, ਨਹੀ ਲਈ ਜਾਣੀਆਂ ਹਨ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਫੀਸ ਭਰਨ ਤੋ ਪਹਿਲਾਂ ਕਾਲਜ਼ ਬਰਸਰ, ਵਜੀਫਾ ਕਲਰਕ ਨਾਲ ਸੰਪਰਕ ਕਰਨ। (ਹਵਾਲਾ : ਸੰਯੁਕਤ ਸਕਤਰ ਭਲਾਈ ਪੰਜਾਬ ਸਰਕਾਰ ਭਲਾਈ ਵਿਭਾਗ (ਭਲਾਈ ਸੈਲ ਨਾਨ ਪਲਾਨ) ਦਾ ਦਫਤਰ ਪਤਰ ਨੰਬਰ 3/74/07-ਐਸ.ਏ -11/2244-2249 ਮਿਤੀ ਚੰਡੀਗੜ੍ਹ 11-7-2007)

    ਘੱਟ ਗਿਣਤੀ ਸਮੁਦਾਏ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (http://punjabscholarships.gov.in)
ਇਸ ਸਕੀਮ ਅਧੀਨ 2008-09 ਤੋ ਯੋਗ ਘਟ ਗਿਣਤੀ ਸਮੁਦਾਏ (ਮੁਸਲਿਮ, ਇਸਾਈ, ਸਿਖ, ਬੋਧੀ, ਪਾਰਸੀ ਅਤੇ ਜੈਨ ) ਨਾਲ ਸੰਬੰਧਤ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਦੋ ਲਖ ਰੁਪਏ ਤੋ ਵਧ ਨਾ ਹੋਵੇ ਅਤੇ ਵਿਦਿਆਰਥੀ ਵਲੋ ਪੂਰਬਲੇ ਸਾਲ ਦੌਰਾਨ ਫਾਈਨਲ ਇਮਤਿਹਾਨ ਵਿਚ ਘਟੋ ਘਟ 50% ਅੰਕ ਪ੍ਰਾਪਤ ਕੀਤੇ ਹੋਣ ਨੂੰ ਲਾਭ ਦਿਤਾ ਜਾਣਾ ਹੈ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਦਾਖਲ ਹੋਣ ਉਪਰੰਤ ਵਜੀਫਾ ਕਲਰਕ ਨਾਲ ਸੰਪਰਕ ਕਰਨ।   ਵਧੇਰੇ ਜਾਣਕਾਰੀ ਲਈ ਵੇਖੋ http://punjabscholarships.gov.in

   (ਹਵਾਲਾ: ਡਾਇਰੈਕਟਰ ਸਿਖਿਆ ਵਿਭਾਗ (ਕਾਲਜ਼) ਪੰਜਾਬ ਚੰਡੀਗੜ੍ਹ ਦੇ ਪਤਰ ਨੰਬਰ 1126-2/9-2007 ਸਕਾ-(8) ਮਿਤੀ 30-2-2008

      ਸਟੇਟ ਪਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮ  http://punjabscholarships.gov.in
ਪਛੜੀਆਂ ਸ਼੍ਰੇਣੀਆਂ ਦੇ ਉਹ ਵਿਦਿਆਰਥੀ, ਜੋ ਪੰਜਾਬ ਰਾਜ ਦੇ ਪਕੇ ਵਸਨੀਕ ਹੋਣ ਤੇ ਨਾਲ-ਨਾਲ ਪੰਜਾਬ ਰਾਜ ਦੇ ਕਾਲਜਾਂ ਸੰਸਥਾਵਾਂ ਵਿਚ ਪੜ੍ਹਦੇ ਹੋਣ, ਨੂੰ ਸਕੀਮ ਅਧੀਨ ਸਟਾਈਪੈਂਡ ਮਨਜੂਰ ਕੀਤੇ ਜਾਂਦੇ ਹਨ।
ਇਸ ਸਕੀਮ ਦੇ ਅਧੀਨ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਟਾਈਪੈਡ ਦਿਤਾ ਜਾਂਦਾ ਹੈ, ਜਿਨ੍ਹਾਂ ਦੇ ਪਰਿਵਾਰ ਦੀ ਸਲਾਨਾ ਆਮਦਨ 100000 ਰੁਪਏ ਤਕ ਹੋਵੇ।

ਸੰਸਕ੍ਰਿਤ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵਜੀਫਾ (www.sanskrit.nic.in)
ਸੰਸਕ੍ਰਿਤ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਭਾਰਤ ਸਰਕਾਰ ਵਲੋ ਰਾਸ਼ਟਰੀ ਸੰਸਕ੍ਰਿਤ ਸੰਸਥਾਨ, ਨਵੀ ਦਿਲੀ ਰਾਹੀ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫਾ ਦਿਤਾ ਜਾਂਦਾ ਹੈ। ਇਸ ਲਈ ਉਹ ਵਿਦਿਆਰਥੀ ਯੋਗ ਹੋਣਗੇ ਜਿਨ੍ਹਾਂ ਨੇ ਪਿਛਲੀ ਸ਼੍ਰੇਣੀ 60% ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਸੰਸਕ੍ਰਿਤ ਵਿਸ਼ੇ ਵਿਚੋ ਵੀ 60% ਨੰਬਰ ਪ੍ਰਾਪਤ ਕੀਤੇ ਹੋਣ।

    ਖਿਡਾਰੀਆਂ ਲਈ ਵਜੀਫੇ
ਪੰਜਾਬੀ ਯੂਨੀਵਰਸਿਟੀ ਦੇ ਪਤਰ ਨੰ: 4810/81/ਕਾਲਜਾਂ ਮਿਤੀ 20-5-2004 ਅਨੁਸਾਰ ਉਚ ਕੋਟੀ ਦੇ ਖਿਡਾਰੀਆਂ ਨੂੰ ਸਾਲਾਨਾ 4000 ਰੁ: ਦੀ ਆਰਥਿਕ ਸਹਾਇਤਾ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਇੰਨਸੈਟਿਵ ਸਕੀਮ ਅਧੀਨ ਦਿਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮਿਲੋ ਪ੍ਰੋ ਸੁਰਜੀਤ ਸਿੰਘ ਮੁਖੀ ਸਰੀਰਕ ਸਿਖਿਆ ਵਿਭਾਗ।